…ਲਾਸ਼ ਚਾਰ ਦਿਨਾਂ ਤਕ ਦਫ਼ਤਰ ਅੰਦਰ ਹੀ ਪਈ ਰਹੀ, ਕਿਸੇ ਨੂੰ ਪਤਾ ਨਾ ਲੱਗਾ!

ਮੈਲਬਰਨ : ਅਮਰੀਕੀ ਕੰਪਨੀ Wells Fargo ਦੀ 60 ਸਾਲ ਦੀ ਮੁਲਾਜ਼ਮ Denise Prudhomme ਦੀ ਦਫ਼ਤਰ ’ਚ ਹੀ ਅਪਣੇ ਕਿਊਬੀਕਲ ਦੀ ਕੁਰਸੀ ’ਤੇ ਬੈਠੀ ਦੀ ਮੌਤ ਹੋ ਗਈ, ਪਰ ਚਾਰ ਦਿਨਾਂ ਤਕ ਦਫ਼ਤਰ ਅੰਦਰ ਕਿਸੇ ਨੂੰ ਪਤਾ ਹੀ ਨਾ ਲੱਗਾ। ਅਮਰੀਕੀ ਸਟੇਟ Arizona ਦੇ ਸ਼ਹਿਰ Tempe ਸਥਿਤ ਕੰਪਨੀ ਦੇ ਕਾਰਪੋਰੇਟ ਦਫਤਰ ਵਿਚ ਆਪਣੇ ਡੈਸਕ ’ਤੇ ਮ੍ਰਿਤਕ ਪਾਈ ਗਈ। ਉਸ ਨੇ ਸ਼ੁੱਕਰਵਾਰ, 16 ਅਗਸਤ ਨੂੰ ਸਵੇਰੇ 7 ਵਜੇ ਇਮਾਰਤ ਵਿੱਚ ਸਕੈਨ ਕੀਤਾ ਸੀ, ਪਰ ਮੰਗਲਵਾਰ, 20 ਅਗਸਤ ਤੱਕ ਕਿਸੇ ਨੂੰ ਪਤਾ ਨਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ।

ਵੀਕਐਂਡ ਮਗਰੋਂ ਕੰਮ ’ਤੇ ਆਉਣ ਵਾਲੇ ਮੁਲਾਜ਼ਮ ਬਦਬੂ ਦੀ ਰਿਪੋਰਟ ਕਰਦੇ ਰਹੇ ਪਰ ਉਨ੍ਹਾਂ ਮੰਨ ਲਿਆ ਕਿ ਇਹ ਪਲੰਬਿੰਗ ’ਚ ਖ਼ਰਾਬੀ ਦਾ ਮੁੱਦਾ ਹੋਵੇਗਾ। ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਕਰਮਚਾਰੀ ਇਮਾਰਤ ਦੇ ਸੁਰੱਖਿਆ ਉਪਾਵਾਂ ‘ਤੇ ਸਵਾਲ ਉਠਾ ਰਹੇ ਹਨ ਅਤੇ ਕਹਿ ਰਹੇ ਹਨ ਕੰਪਨੀ ਦੇ ਗਾਰਡ ਕੀ ਕਰ ਰਹੇ ਸਨ। Wells Fargo ਨੇ ਇਸ ਮੌਤ ’ਤੇ ਦੁੱਖ ਜ਼ਾਹਰ ਕੀਤਾ ਅਤੇ ਪੁਲਿਸ ਜਾਂਚ ਵਿੱਚ ਸਹਿਯੋਗ ਕਰਦੇ ਹੋਏ ਕਰਮਚਾਰੀਆਂ ਦੀ ਸਹਾਇਤਾ ਲਈ ਸਲਾਹਕਾਰ ਪ੍ਰਦਾਨ ਕਰ ਰਹੇ ਹਨ।