Newcastle ’ਚ ਕਤਲ ਕਰ ਦਿਤੇ ਗਏ ਏਕਮਪ੍ਰੀਤ ਸਿੰਘ ਸਾਹਨੀ ਦਾ ਰਾਜਪੁਰਾ ਵਿਖੇ ਸਥਿਤ ਪਰਿਵਾਰ ਵੀ ਸਦਮੇ ’ਚ, ਬਚਪਨ ਦੀ ਤਸਵੀਰ ਲੈ ਕੇ ਕਰ ਰਹੇ ਉਸ ਨੂੰ ਯਾਦ

ਰਾਜਪੁਰਾ : ਆਸਟ੍ਰੇਲੀਆ ਦੇ Newcastle ’ਚ ਬੀਤੀ ਬੁੱਧਵਾਰ ਰਾਤ ਗੋਲੀ ਮਾਰ ਕੇ ਕਤਲ ਕੀਤੇ ਗਏ ਏਕਮਪ੍ਰੀਤ ਸਿੰਘ ਸਾਹਨੀ ਦੇ ਪੰਜਾਬ ਸਥਿਤ ਰਿਸ਼ਤੇਵਾਰ ਵੀ ਉਸ ਦੇ ਮੌਤ ਦੀ ਖ਼ਬਰ ਸੁਣ ਕੇ ਸਦਮੇ ’ਚ ਹਨ। ਏਕਮਪ੍ਰੀਤ ਸਿੰਘ ਸਾਹਨੀ (18) ਰਾਜਪੁਰਾ ਦੇ ਗੁਲਾਬ ਨਗਰ ਦਾ ਰਹਿਣ ਵਾਲਾ ਸੀ ਅਤੇ 2019 ’ਚ ਆਸਟ੍ਰੇਲੀਆ ਆਇਆ ਸੀ। ਏਕਮਪ੍ਰੀਤ ਦੀ ਦਾਦੀ ਮਨਮੋਹਨ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਰਮੀਤ ਸਿੰਘ, ਭਰਾ ਰਜਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਗਮੀ ਦੇ ਵਿੱਚ ਹਨ। ਉਨ੍ਹਾਂ ਦੀ ਬਚਪਨ ਦੀ ਫੋਟੋ ਲੈ ਕੇ ਉਸ ਨੂੰ ਯਾਦ ਕਰ ਰਹੇ ਹਨ।

ਮ੍ਰਿਤਕ ਦੇ ਚਾਚਾ ਗੁਰਮੀਤ ਸਿੰਘ ਅਨੁਸਾਰ ਏਕਮ ਲਗਭਗ 5 ਸਾਲ ਪਹਿਲਾਂ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਗਿਆ ਸੀ। ਉਨ੍ਹਾਂ ਨੂੰ ਪਿਛਲੇ ਹਫ਼ਤੇ ਰਾਤ 12:30 ਵਜੇ ਆਸਟ੍ਰੇਲੀਆ ਤੋਂ ਉਨ੍ਹਾਂ ਦੇ ਭਰਾ ਦਾ ਫੋਨ ਆਇਆ ਕਿ ਸਭ ਕੁਝ ਬਰਬਾਦ ਹੋ ਗਿਆ ਹੈ। ਉਨ੍ਹਾਂ ਦੇ ਗ੍ਰਹਿ ਵਿਖੇ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਅਫਸੋਸ ਕਰਨ ਲਈ ਪੁੱਜੇ। ਪਰਿਵਾਰਿਕ ਮੈਂਬਰਾਂ ਨਾਲ ਦੁੱਖ-ਸਾਂਝਾ ਕਰਨ ਲਈ ਗੁਆਂਢ ਦੇ ਲੋਕ ਅਤੇ ਹੋਰ ਰਿਸ਼ਤੇਦਾਰ ਪਹੁੰਚ ਰਹੇ ਹਨ। ਏਕਮਪ੍ਰੀਤ ਦਾ ਸੰਸਕਾਰ 7 ਮਈ ਨੂੰ ਹੋਵੇਗਾ। ਉਸ ਦੀ ਦਾਦੀ ਮਨਮੋਹਨ ਕੌਰ ਵੀ ਪਹੁੰਚ ਰਹੇ ਹਨ। ਏਕਮਪ੍ਰੀਤ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਦੇ ਭੋਗ 11 ਮਈ ਨੂੰ ਬੈਰੇਸਫ਼ੀਲਡ ਗੁਰਦੁਆਰਾ ਸਾਹਿਬ ਵਿੱਚ ਪਾਏ ਜਾਣਗੇ।