ਮੈਲਬਰਨ: ਮਿਕਲਮ ਤੋਂ ਹਰਮਨ ਪਿਆਰੀ ਸ਼ਖ਼ਸੀਅਤ ਜਥੇਦਾਰ ਸਃ ਨਛੱਤਰ ਸਿੰਘ ਜੀ (Jathedar Nachhattar Singh) ਨੂੰ ਸਥਾਨਕ ਭਾਈਚਾਰੇ ਵੱਲੋਂ ਵਿਦਾਇਗੀ ਦਿੱਤੀ ਗਈ। ਸਃ ਨਛੱਤਰ ਸਿੰਘ ਸਾਲ ਪਹਿਲਾਂ ਪੰਜਾਬ ਤੋਂ ਆਪਣੇ ਬੱਚਿਆਂ ਕੋਲ ਆਏ ਸਨ। ਆਸਟਰੇਲੀਆ ਆ ਕੇ ਵੀ ਉਹਨਾਂ ਨੇ ਸਥਾਨਕ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਬਜ਼ੁਰਗਾਂ ਦੇ ਸੈਰ ਸਪਾਟੇ ਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਚਲਦੀਆਂ ਬੱਸਾਂ, ਜਾਗਰੂਕਤਾ ਸੈਸ਼ਨਾਂ, ਸਭਿਆਚਾਰਕ ਗਤੀਵਿਧੀਆਂ ਤੇ ਹੋਰ ਕਈ ਸੇਵਾਵਾਂ ਵਿੱਚ ਸ਼ਮੂਲੀਅਤ ਕੀਤੀ। ਉਹ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਅਤੇ ਆਪਣੇ ਬਹੁਤ ਹੀ ਮਿੱਠ – ਬੋਲੜੇ, ਮਿਲਾਪੜੇ ਅਤੇ ਨੇਕ ਸੁਭਾਅ ਕਾਰਨ ਜਾਣੇ ਜਾਂਦੇ ਹਨ।
ਮੌਕੇ ਤੇ ਮਜੂ਼ਦ ਉਹਨਾਂ ਦੀ ਸਪੁੱਤਰੀ ਬੀਬੀ ਦਵਿੰਦਰ ਕੌਰ ਨੇ ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਸਿਜਦਾ ਕੀਤਾ ਤੇ ਮਾਫ਼ੀ ਮੰਗਦੇ ਹੋਏ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਬੱਚੇ ਕੰਮਾਂ ਕਾਰਾ ਕਰਕੇ ਮਾਪਿਆਂ ਨੂੰ ਜਿਆਦਾ ਸਮਾਂ ਨਾ ਦੇ ਪਰ ਜਦੋਂ ਬੱਚੇ ਸ਼ਾਮ ਨੂੰ ਘਰੇ ਆ ਕੇ ਮਾਪਿਆਂ ਨਾਲ ਗੱਲਬਾਤ ਤੇ ਰੋਟੀ ਖਾਂਦੇ ਹਨ ਉਹ ਹੀ ਬੱਚਿਆਂ ਦੀ ਦੁਨੀਆਂ ਹੈ।