ਡੌਨ ਡੇਲ ‘ਚ ਬੱਚਿਆਂ ਨੇ ਰਾਤ ਭਰ ਪੁਲਿਸ ਦੀ ਨੱਕ ‘ਚ ਕੀਤਾ ਦਮ, ਡਿਟੈਂਸ਼ਨ ਫ਼ੈਸੇਲਿਟੀ ਨੂੰ ਲਾਈ ਅੱਗ, ਇਕ ਪੁਲਿਸ ਵਾਲਾ ਹਸਪਤਾਲ ਦਾਖ਼ਲ

Sea7 Australia Team
1 Min Read

ਮੈਲਬਰਨ: ਨੌਰਦਰਨ ਟੈਰੇਟਰੀ ’ਚ ਸਥਿਤ ਡੌਨ ਡੇਲ ਯੂਥ ਡਿਟੈਂਸ਼ਨ ਫ਼ੈਸੇਲਿਟੀ ਵਿੱਚ ਬੰਦ 14 ਬੱਚਿਆਂ ਨੇ ਰਾਤ ਭਰ ਪੁਲਿਸ ਦੀ ਨੱਕ ’ਚ ਦਮ ਕਰੀ ਰਖਿਆ। ਉਹ ਫ਼ੈਸੇਲਿਟੀ ਦੀ ਛੱਤ ’ਤੇ ਚੜ੍ਹ ਗਏ ਅਤੇ ਸਟਾਫ ਤੇ ਪੁਲਿਸ ਅਧਿਕਾਰੀਆਂ ‘ਤੇ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਨਤੀਜੇ ਵਜੋਂ ਇਕ ਅਧਿਕਾਰੀ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਦੰਗੇ ਦੌਰਾਨ ਬੱਚਿਆਂ ਨੇ ਇਕ ਇਮਾਰਤ ਨੂੰ ਅੱਗ ਵੀ ਲਾ ਦਿੱਤੀ ਗਈ ਸੀ ਅਤੇ ਫਿਲਹਾਲ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਅੱਠ ਨਜ਼ਰਬੰਦਾਂ ਨੇ ਆਤਮ ਸਮਰਪਣ ਕਰ ਦਿੱਤਾ ਜਦਕਿ ਬਾਕੀਆਂ ਨੂੰ ਵੀਰਵਾਰ ਸਵੇਰੇ 9:30 ਵਜੇ ਤੱਕ ਕਾਬੂ ਕਰ ਲਿਆ ਗਿਆ। ਪੁਲਿਸ ਨੇ ਜਾਂਚ ਪੂਰੀ ਹੋਣ ਤੱਕ ਇਸ ਫ਼ੈਸੇਲਿਟੀ ਨੂੰ ਤਾਲਾਬੰਦੀ ਵਿੱਚ ਰੱਖਿਆ ਹੈ। NT ਦੀ ਚੀਫ਼ ਮਿਨਿਸਟਰ ਈਵਾ ਲਾਲਰ ਨੇ ਨਜ਼ਰਬੰਦਾਂ ਦੇ ਵਿਵਹਾਰ ਦੀ ਨਿੰਦਾ ਕੀਤੀ ਅਤੇ ਘਟਨਾ ਦੀ ਪੂਰੀ ਜਾਂਚ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਸ਼ਾਮਲ ਨਜ਼ਰਬੰਦਾਂ ਨੂੰ ਟੈਰੇਟਰੀ ਦੇ ਸਭ ਤੋਂ ਮਾੜੇ ਵਿਵਹਾਰ ਵਾਲੇ ਬੱਚਿਆਂ ’ਚੋਂ ਇਕ ਦਸਿਆ ਅਤੇ ਕਿਹਾ ਕਿ ਸਾਰਿਆਂ ‘ਤੇ ਦੋਸ਼ ਲਗਾਏ ਜਾਣਗੇ।

Share This Article
Leave a Comment

Leave a Reply

Your email address will not be published. Required fields are marked *