ਆਸਟ੍ਰੇਲੀਆ `ਚ ਥੋੜ੍ਹਾ ਜਿਹਾ ਨਸ਼ਾ ਰੱਖਣ `ਤੇ ਵੀ ਹੋਵੇਗਾ ਜੁਰਮਾਨਾ – ਸਟੇਟ ਪਾਰਲੀਮੈਂਟ ਨਵਾਂ ਬਿੱਲ ਪੇਸ਼ ਕਰਨ ਲਈ ਤਿਆਰ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ `ਚ ਅਗਲੇ ਕੁੱਝ ਮਹੀਨਿਆਂ ਤੱਕ ਥੋੜ੍ਹਾ ਜਿਹਾ ਨਸ਼ਾ ਰੱਖਣ `ਤੇ ਵੀ 400 ਡਾਲਰ ਦਾ ਜੁਰਮਾਨਾ ਕੀਤਾ ਜਾ ਸਕੇਗਾ। ਇਹ ਅਖਤਿਆਰ ਪੁਲੀਸ ਨੂੰ ਦਿੱਤੇ ਜਾਣਗੇ। ਸਰਕਾਰ ਨੇ ਇਸ ਬਾਰੇ ਇਸੇ ਹਫ਼ਤੇ ਨਵਾਂ ਸੋਧ ਬਿੱਲ ਪਾਰਲੀਮੈਂਟ `ਚ ਲਿਆਉਣ ਦੀ ਤਿਆਰੀ ਕਰ ਲਈ ਹੈ, ਕਿਉਂਕਿ ਸਰਕਾਰ ਡਰੱਗ ਕਾਨੂੰਨ ਨੂੰ ਹੋਰ ਪ੍ਰਭਾਵੀ ਬਣਾਉਣਾ ਚਾਹੁੰਦੀ ਹੈ।

ਇਹ ਤਬਦੀਲੀਆਂ ਕਰਨ ਬਾਰੇ ਇੱਕ ਸਪੈਸ਼ਲ ਕਮਿਸ਼ਨ ਨੇ ਸਿਫ਼ਾਰਸ਼ਾਂ ਕੀਤੀਆਂ ਸਨ, ਜਿਸਨੇ ਕਈ ਸਾਲ ਇਸ ਮੱੁਦੇ `ਤੇ ਜਾਂਚ-ਪੜਤਾਲ ਕੀਤੀ ਸੀ। ਮਿੰਸ ਸਰਕਾਰ ਦਾ ਕਹਿਣਾ ਹੈ ਕਿ ਇਸ ਹਫ਼ਤੇ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕੀਤਾ ਜਾਵੇਗਾ।

Share This Article
Leave a Comment

Leave a Reply

Your email address will not be published. Required fields are marked *