ਨਿਊਜ਼ੀਲੈਂਡ : ਪ੍ਰਵਾਸੀਆਂ ਨੂੰ ਸੋਸ਼ਣ ਤੋਂ ਬਚਾਉਣ ਲਈ ਲਿਆਂਦੀ ਸਕੀਮ (AEWV) ਦਾ ਹੋਇਆ ‘ਉਲਟਾ ਅਸਰ’, ਇਮੀਗ੍ਰੇਸ਼ਨ ਮੰਤਰੀ ਨੇ ਦਿੱਤਾ ਤੁਰੰਤ ਸੁਧਾਰ ਕਰਨ ਦਾ ਸੰਕੇਤ

  • AEWV ਵੀਜ਼ਾ ਸਕੀਮ ਦੀ ਸਮੀਖਿਆ ’ਚ ਮਿਲੀਆਂ ਵੱਡੀਆਂ ਖ਼ਾਮੀਆਂ

ਮੈਲਬਰਨ: ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਅਗਲੇ ਕੁਝ ਹਫਤਿਆਂ ਵਿੱਚ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ਾ (Accredited Employer Work Visa , AEWV) ਵਿੱਚ ਤੁਰੰਤ ਤਬਦੀਲੀਆਂ ਲਈ ਪ੍ਰਸਤਾਵ ਕੈਬਨਿਟ ਵਿੱਚ ਲਿਆਉਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੁਰੰਤ ਤਬਦੀਲੀਆਂ ਦਾ ਉਦੇਸ਼ ਨਿਊਜ਼ੀਲੈਂਡ ਵਿੱਚ ਵਧੇਰੇ ਸਕਿੱਲਰਡ ਵਰਕਰਜ਼ ਨੂੰ ਲਿਆਉਣ ਅਤੇ ਉਨ੍ਹਾਂ ਦੀ ਢੁਕਵੇਂ ਬੁਨਿਆਦੀ ਢਾਂਚੇ ਨਾਲ ਮਦਦ ਕਰਨ ਵਿਚਕਾਰ ਸੰਤੁਲਨ ਸਥਾਪਤ ਕਰਨਾ ਹੋਵੇਗਾ।

ਜ਼ਿਕਰਯੋਗ ਹੈ ਕਿ ਲੋਕ ਸੇਵਾ ਕਮਿਸ਼ਨ ਨੇ ਮੰਗਲਵਾਰ ਨੂੰ AEWV ਯੋਜਨਾ ਦੀ ਸਮੀਖਿਆ ਕੀਤੀ ਸੀ ਅਤੇ ਪਾਇਆ ਕਿ ਇਸ ਨਾਲ ਪ੍ਰਵਾਸੀ ਨੌਕਰੀਆਂ ਪਾਉਣ ਦੇ ਯੋਗ ਤਾਂ ਹੋ ਗਏ ਸਨ, ਪਰ ਨਿਊਜ਼ੀਲੈਂਡ ਪਹੁੰਚਣ ’ਤੇ ਉਨ੍ਹਾਂ ਦਾ ਸ਼ੋਸ਼ਣ ਸ਼ੁਰੂ ਹੋ ਗਿਆ। ਕੁਝ ਵਰਕਰਾਂ ਨੂੰ ਤਨਖਾਹ ਨਹੀਂ ਮਿਲ ਰਹੀ ਸੀ, ਅਤੇ ਅਯੋਗ ਰੁਜ਼ਗਾਰਦਾਤਾਵਾਂ ਨੂੰ ਮਾਨਤਾ ਦਿੱਤੀ ਜਾ ਰਹੀ ਸੀ।

ਪਿਛਲੀ ਲੇਬਰ ਸਰਕਾਰ ਵੱਲੋਂ 2022 ਵਿੱਚ ਕੋਵਿਡ-19 ਸਰਹੱਦ ਬੰਦ ਹੋਣ ਤੋਂ ਬਾਅਦ ਲਿਆਂਦੀ ਗਈ ਇਸ ਯੋਜਨਾ ਦਾ ਉਦੇਸ਼ ਪ੍ਰਵਾਸੀਆਂ ਦੇ ਸ਼ੋਸ਼ਣ ਨੂੰ ਰੋਕਣਾ ਸੀ, ਪਰ ਲੇਬਰ ਨੇਤਾ ਕ੍ਰਿਸ ਹਿਪਕਿਨਜ਼ ਨੇ ਬੁੱਧਵਾਰ ਨੂੰ ਮਾਰਨਿੰਗ ਰਿਪੋਰਟ ਵਿੱਚ ਮੰਨਿਆ ਕਿ ਇਸ ਦੇ ਲਾਗੂ ਹੋਣ ਦਾ “ਅਸਲ ਵਿੱਚ ਉਲਟ ਅਸਰ” ਪਿਆ ਸੀ।

Leave a Comment