ਮੈਲਬਰਨ : New Zealand ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਚ 2021 ਤੋਂ ਲੈ ਕੇ 48.9 ਫ਼ੀਸਦ ਵਾਧਾ ਹੋਇਆ ਹੈ ਅਤੇ ਸਾਲ 2030 ਤੱਕ ਇਹ ਲਗਭਗ ਦੁੱਗਣਾ ਹੋਣ ਦੀ ਉਮੀਦ ਹੈ। ਇਹ ਖੁਲਾਸਾ ਆਲਮੀ ਵਿਦਿਆਰਥੀ ਹਾਊਸਿੰਗ ਪਲੈਟਫਾਰਮ ‘ਯੂਨੀਵਰਸਿਟੀ ਲਿਵਿੰਗ’ ਦੀ ‘ਬਿਓਂਡ ਬੈੱਡਸ ਐਂਡ ਬੈਂਚਿਜ਼-ਡੀਕੋਡਿੰਗ ਏਐੱਨਜ਼ੈੱਡ ਐਜੂਕੇਸ਼ਨ ਸਿਸਟਮ’ ਰਿਪੋਰਟ ’ਚ ਹੋਇਆ।
ਰਿਪੋਰਟ ਮੁਤਾਬਕ ਓਸ਼ਨੀਆ ਖੇਤਰ ’ਚ ਵਿਦਿਆਰਥੀਆਂ ਦੇ ਪਰਵਾਸ ’ਚ ਲਗਾਤਾਰ ਵਾਧਾ ਦੇਖਿਆ ਗਿਆ, ਜੋ 2015 ਦੇ 21 ਲੱਖ ਤੋਂ ਵਧ ਕੇ 2024 ’ਚ 23 ਲੱਖ ਹੋ ਗਿਆ। ਯੂਨੀਵਰਸਿਟੀ ਲਿਵਿੰਗ ਦੇ ਸੰਸਥਾਪਕ ਤੇ ਸੀ.ਈ.ਓ. ਸੌਰਭ ਅਰੋੜਾ ਨੇ ਦਾਖਲਿਆਂ ’ਚ ਵਾਧੇ ਦਾ ਸਿਹਰਾ ਨੀਤੀਗਤ ਸੁਧਾਰਾਂ ਨੂੰ ਦਿੱਤਾ ਜੋ ਵਿਦੇਸ਼ ’ਚ ਪੜ੍ਹਾਈ ਲਈ ਯਾਤਰਾ ਸੁਖਾਲਾ ਬਣਾਉਂਦੇ ਤੇ ਪੜ੍ਹਾਈ ਮਗਰੋਂ ਕਰੀਅਰ ਦੀਆਂ ਸੰਭਾਵਾਨਾਵਾਂ ਨੂੰ ਵਧਾਉਂਦੇ ਹਨ।
ਸੌਰਭ ਮੁਤਾਬਕ, ‘‘2025 ਤਕ ਭਾਰਤੀ ਵਿਦਿਆਰਥੀਆਂ ਦਾ ਦਾਖਲਾ New Zealand ਵਿੱਚ 22,225 ਹੋਣ ਦੀ ਉਮੀਦ ਹੈ।’’ ਉਨ੍ਹਾਂ ਨੇ ਕਿਹਾ ਕਿ ਸਾਲ 2025 ਤੋਂ 2030 ਦੌਰਾਨ ਭਾਰਤ ਤੋਂ New Zealand ’ਚ ਵਿਦਿਆਰਥੀਆਂ ਦਾ ਦਾਖਲਾ 93.9 ਫੀਸਦ ਵਧਣ ਦੀ ਉਮੀਦ ਹੈ, ਜਿਨ੍ਹਾਂ ਦੀ ਗਿਣਤੀ 22,225 ਤੋਂ 42,594 ਹੋ ਜਾਵੇਗੀ।