Woolworths ਨੇ ਘਟਾਈਆਂ 400 ਚੀਜ਼ਾਂ ਦੀਆਂ ਕੀਮਤਾਂ, ਜਾਣੋ ਕਦੋਂ ਤਕ ਕਟੌਤੀ ਰਹੇਗੀ ਲਾਗੂ

ਮੈਲਬਰਨ: Woolworths ਸੂਪਰਮਾਰਕੀਟ ਨੇ ਇੱਕ ਵੱਡਾ ਐਲਾਨ ਕਰਦਿਆਂ ਆਪਣੀਆਂ 400 ਸਭ ਤੋਂ ਮਸ਼ਹੂਰ ਚੀਜ਼ਾਂ ਦੀਆਂ ਕੀਮਤਾਂ ’ਚ ਔਸਤਨ 18 ਫ਼ੀਸਦੀ ਦੀ ਕਮੀ ਕਰਨ ਦਾ ਐਲਾਨ ਕੀਤਾ ਹੈ। ਇਹ ਕਟੌਤੀ ਤੁਰੰਤ ਲਾਗੂ ਹੋਵੇਗੀ ਅਤੇ ਅਗਲੇ ਤਿੰਨ ਮਹੀਨਿਆਂ ਤਕ ਲਾਗੂ ਰਹੇਗੀ। ਜਿਨ੍ਹਾਂ ਚੀਜ਼ਾਂ ਦੀ ਕੀਮਤ ’ਚ ਕਟੌਤੀ ਕੀਤੀ ਗਈ ਹੈ ਉਨ੍ਹਾਂ ’ਚ ਮੀਟ, ਪਨੀਰ, ਹੈਮ, ਫ਼ਲ, ਸਬਜ਼ੀਆਂ ਅਤੇ ਸਾਫ਼-ਸਫ਼ਾਈ ਦਾ ਸਾਮਾਨ ਸ਼ਾਮਲ ਹੈ।

  • 3.50 ਡਾਲਰ ’ਚ ਮਿਲਣ ਵਾਲੇ ਬੱਚਿਆਂ ਦੇ ਪੰਜ ਪੈਕ ਕੇਲੇ, ਨਾਸ਼ਪਾਤੀ ਜਾਂ ਸੇਬ ਹੁਣ 2.50 ਡਾਲਰ ’ਚ ਮਿਲਣਗੇ।
  • ਬੱਚਿਆਂ ਲਈ Vaalia ਸਟ੍ਰਾਬੇਰੀ ਦਹੀਂ 140 ਗ੍ਰਾਮ ਹੁਣ 2.40 ਦੀ ਬਜਾਏ 2 ਡਾਲਰ ’ਚ ਮਿਲੇਗਾ
  • BEGA ਚੀਜ਼ ਕਿਡਜ਼ 8 ਪੈਕ ਹੁਣ 7 ਡਾਲਰ ਦੀ ਬਜਾਏ 6.30 ਡਾਲਰ ’ਚ ਮਿਲੇਗਾ।
  • ਡਾਇਨਾਮੋ ਪ੍ਰੋਫੈਸ਼ਨਲ 7 ਇਨ 1 ਲੌਂਡਰੀ ਡਿਟਰਜੈਂਟ ਕੈਪਸੂਲ 45 ਪੈਕ ਹੁਣ 43 ਡਾਲਰ ਦੀ ਬਜਾੲੈ 30 ਡਾਲਰ ’ਚ ਮਿਲੇਗਾ।
  • ਡੈਟੋਲ ਪ੍ਰੋਟੈਕਟ 24-ਘੰਟੇ ਮਲਟੀ ਪਰਪਜ਼ ਕਲੀਨਿੰਗ ਵਾਈਪਸ 90 ਪੈਕ ਹੁਣ 13 ਡਾਲਰ ਦੀ ਬਜਾਏ 7.80 ਡਾਲਰ ’ਚ ਮਿਲੇਗਾ।
  • ਡੋਰੀਟੋਸ ਕੌਰਨ ਚਿਪਸ ਪਨੀਰ ਸੁਪਰੀਮ 170 ਗ੍ਰਾਮ ਹੁਣ 4.80 ਡਾਲਰ ਦੀ ਬਜਾਏ ਹੁਣ 3 ਡਾਲਰ ’ਚ ਮਿਲੇਗਾ
  • ਪਿਆਜ਼ ਹੁਣ 2.80 ਡਾਲਰ ਦੀ ਬਜਾਏ 2.50 ਡਾਲਰ ’ਚ ਮਿਲਣਗੇ
  • ਵੂਲਵਰਥਸ ਮੈਸ਼ਿੰਗ ਆਲੂ ਬੈਗ 1.5 ਕਿਲੋਗ੍ਰਾਮ ਹੁਣ 7 ਡਾਲਰ ਡਾਲਰ ਦੀ ਬਜਾਏ 4.50 ਡਾਲਰ ’ਚ ਮਿਲਣਗੇ
  • ਵੂਲਵਰਥਸ ਰਾਇਲ ਬਲੂ ਵਾਸ਼ਡ ਆਲੂ ਬੈਗ 2 ਕਿਲੋ ਹੁਣ 7.50 ਡਾਲਰ ਦੀ ਬਜਾਏ 4.50 ਡਾਲਰ ’ਚ ਮਿਲਣਗੇ
  • ਵੂਲਵਰਥਸ ਡੱਚ ਕਰੀਮ ਆਲੂ ਬੈਗ 2 ਕਿਲੋ ਹੁਣ 6.50 ਡਾਲਰ ਦੀ ਬਜਾਏ 4.50 ਡਾਲਰ ’ਚ ਮਿਲਣਗੇ।

ਘਟੀਆਂ ਕੀਮਤਾਂ ਦੀ ਪੂਰੀ ਸੂਚੀ ਇਸ ਲਿੰਕ ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ: https://www.woolworths.com.au/shop/browse/specials/prices-dropped

 

Leave a Comment