ਹੈਮਿਲਟਨ : ਨਿਊਜ਼ੀਲੈਂਡ ਦੇ ਹੈਮਿਲਟਨ ਸਥਿਤ ਇਕ ਕਾਰੋਬਾਰੀ ਰੋਹਿਤ ਰਾਣਾ ਨੂੰ ਆਪਣੀ ਕੰਪਨੀ ਰੋਡਸਟਾਰ ਟਰਾਂਸਪੋਰਟ ਦੇ ਦੋ ਸਾਬਕਾ ਡਰਾਈਵਰਾਂ ਨੂੰ Pay ਨਾ ਦੇਣ ਵਿਚ ਕਾਰਨ ਵਿਅਕਤੀਗਤ ਤੌਰ ’ਤੇ 30,000 ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ। ਰੋਡਸਟਾਰ ਟਰਾਂਸਪੋਰਟ ’ਤੇ 1.5 ਮਿਲੀਅਨ ਡਾਲਰ ਦਾ ਕਰਜ਼ ਚੜ੍ਹ ਗਿਆ ਸੀ ਅਤੇ ਕੰਪਨੀ ਦੀਵਾਲੀਆ ਹੋ ਗਈ ਸੀ ਜਿਸ ਕਾਰਨ ਇਸ ਨੂੰ ਭੰਗ ਕਰ ਦਿੱਤਾ ਗਿਆ ਸੀ। Employment Relations Authority (ERA) ਨੇ ਰਾਣਾ ਨੂੰ ਬਕਾਇਆ ਰਕਮ ਅਤੇ 6,000 ਡਾਲਰ ਜੁਰਮਾਨੇ ਲਈ ਜ਼ਿੰਮੇਵਾਰ ਪਾਇਆ ਕਿਉਂਕਿ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਭੁਗਤਾਨ ਨਹੀਂ ਕੀਤਾ ਗਿਆ ਸੀ।
ਰਾਣਾ ਦਾ ਦਾਅਵਾ ਸੀ ਕਿ ਜਦੋਂ ਡਰਾਈਵਰਾਂ ਨੂੰ ਨੌਕਰੀ ‘ਤੇ ਰੱਖਿਆ ਗਿਆ ਸੀ ਤਾਂ ਉਹ ਕੰਪਨੀ ਨਾਲ ਜੁੜਿਆ ਨਹੀਂ ਸੀ। ਇਸੇ ਆਧਾਰ ’ਤੇ ਉਹ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਿਹਾ ਹੈ, ਪਰ ERA ਨੂੰ ਸਬੂਤ ਮਿਲੇ ਕਿ ਰਾਣਾ ਕਰਮਚਾਰੀਆਂ ਦੇ ਰੁਜ਼ਗਾਰ ਦੌਰਾਨ ਕੰਪਨੀ ਦਾ ਟਰੱਕਿੰਗ ਕਾਰੋਬਾਰ ਚਲਾ ਰਿਹਾ ਸੀ।