ਲੋੜਵੰਦਾਂ ਦੀ ਮਦਦ ਲਈ ਭਾਰਤੀ ਮੂਲ ਦੇ ਕੈਫੇ ਮਾਲਕ ਦੀ ਵੱਖਰੀ ਪਹਿਲ, ਜਾਣੋ Sydney ਦੇ ਲੋਕਾਂ ਦੀ ਪ੍ਰਤੀਕਿਰਿਆ

ਮੈਲਬਰਨ: Sydney ਦੇ ਦੱਖਣ-ਪੱਛਮ ਵਿੱਚ ਸਥਿਤ ਇੱਕ ਕੈਫੇ ਅਤੇ ਸਥਾਨਕ ਲੋਕ pay-it-forward ਮੀਲ ਪਹਿਲਕਦਮੀ ਨਾਲ ਲੋੜਵੰਦ ਸਥਾਨਕ ਲੋਕਾਂ ਨੂੰ ਮੁਫਤ ਭੋਜਨ ਪ੍ਰਦਾਨ ਕਰ ਰਹੇ ਹਨ। ਗ੍ਰੇਗਰੀ ਹਿਲਜ਼ ਵਿਚ ਸਥਿਤ Rise N’ Dine ਕੈਫੇ ਲੋਕਾਂ ਨੂੰ ਭੋਜਨ ਦਾ ਬਿੱਲ ਕਟਾ ਕੇ ਬਾਹਰ ਇੱਕ ਬੋਰਡ ’ਤੇ ਲਾਉਣ ਲਈ ਉਤਸ਼ਾਹਤ ਕਰਦਾ ਹੈ ਜੋ ਫਿਰ ਲੋੜਵੰਦ ਗਾਹਕ ਨੂੰ ਦਾਨ ਕੀਤਾ ਜਾਂਦਾ ਹੈ। Pay-it-forward ਪਹਿਲਕਦਮੀ ਵਿੱਚ ਕੈਫੇ ਖੁੱਲ੍ਹਣ ਤੋਂ ਬਾਅਦ ਛੇ ਮਹੀਨਿਆਂ ਅੰਦਰ ਦਾਨ ਲਈ 50 ਭੋਜਨ ਖਰੀਦੇ ਜਾ ਚੁੱਕੇ ਹਨ।

ਭਾਰਤੀ ਮੂਲ ਦੇ ਕੈਫੇ ਮਾਲਕ ਸੁਨੀਲ ਰਾਣਾਭੱਟ ਨੇ ਦੱਸਿਆ, ‘‘ਜਦੋਂ ਵੀ ਲੋੜਵੰਦ ਲੋਕ ਖਾਣਾ ਖਾਣ ਲਈ ਆਉਂਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਮੀਨੂ ਵਿੱਚੋਂ ਕੁੱਝ ਵੀ ਚੋਣ ਕਰਨ ਲਈ ਕਹਿੰਦੇ ਹਾਂ ਅਤੇ ਉਹ ਜੋ ਵੀ ਚਾਹੁੰਦੇ ਹਨ ਲੈ ਸਕਦੇ ਹਨ। ਉਹ ਹਮੇਸ਼ਾ ਕੈਫੇ ਲਈ ਸੱਚਮੁੱਚ ਸ਼ੁਕਰਗੁਜ਼ਾਰ ਹੁੰਦੇ ਹਨ, ਪਰ ਮੈਂ ਕਹਿੰਦਾ ਹਾਂ ਕਿ ਸਾਡੀ ਸਿਫ਼ਤ ਨਾ ਕਰੋ।’’ ਇਸ ਵਿਚਾਰ ਨੇ ਉਦੋਂ ਜਨਮ ਲਿਆ ਸੀ ਜਦੋਂ ਰਾਣਾਭੱਟ ਨੇ ਕੈਨੇਡਾ ਦੇ ਇੱਕ ਪੱਬ ਵਿੱਚ ਇਸੇ ਤਰ੍ਹਾਂ ਦੀ pay-it-forward ਪ੍ਰਣਾਲੀ ਲਾਗੂ ਹੋਈ ਵੇਖੀ ਸੀ।

ਉਨ੍ਹਾਂ ਕਿਹਾ ਕਿ ਇਹ ਬਦਲ ਅਜਿਹੇ ਵਿਅਕਤੀਆਂ ਲਈ ਹੈ ਜਿਨ੍ਹਾਂ ਕੋਲ ਭੋਜਨ ਲਈ ਪੈਸੇ ਨਹੀਂ ਹਨ ਜਾਂ ਉਹ ਆਪਣੀ ਵਿੱਤੀ ਸਥਿਤੀ ਨਾਲ ਜੂਝ ਰਹੇ ਹਨ। ਗ੍ਰੇਗਰੀ ਹਿੱਲ ਦੇ ਵਸਨੀਕਾਂ ਨੇ ਇਸ ਵਿਚਾਰ ਦਾ ਤਹਿ ਦਿਲੋਂ ਸਮਰਥਨ ਕੀਤਾ ਹੈ। ਸਥਾਨਕ ਡੈਰੀਲ ਬੱਟੇ ਨੇ ਕਿਹਾ, ‘‘ਲੋਕ ਵਿਆਜ ਦਰਾਂ ਅਤੇ ਰਹਿਣ-ਸਹਿਣ ਦੀ ਲਾਗਤ ਨਾਲ ਸੱਚਮੁੱਚ ਸੰਘਰਸ਼ ਕਰ ਰਹੇ ਹਨ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਸੱਚਮੁੱਚ ਇੱਕ ਵਧੀਆ ਵਿਚਾਰ ਹੈ।’’ ਇਕ ਹੋਰ ਵਸਨੀਕ ਐਡਮ ਹੈਰੀਸਨ ਨੇ ਕਿਹਾ ਕਿ ਸਥਾਨਕ ਭਾਈਚਾਰੇ ਲਈ ਇਹ ਬਹੁਤ ਚੰਗਾ ਹੈ ਕਿ ਉਹ ਲੋੜਵੰਦ ਲੋਕਾਂ ਨੂੰ ਕੁਝ ਵਾਪਸ ਦੇ ਰਿਹਾ ਹੈ।

Leave a Comment