ਐਡੀਲੇਡ ਜਾ ਰਹੇ ਕਰੂਜ਼ ਜਹਾਜ਼ ’ਤੇ COVID-19 ਦਾ ਪ੍ਰਕੋਪ, ਪੇਟ ਦੀ ਖ਼ਰਾਬੀ ਨਾਲ ਵੀ ਜੂਝ ਰਹੇ ਹਨ ਕਈ ਮੁਸਾਫ਼ਰ

ਮੈਲਬਰਨ: ਪ੍ਰਿੰਸੈਸ ਕਰੂਜ਼ ਵੱਲੋਂ ਚਲਾਇਆ ਜਾਂਦਾ ਇੱਕ ਕਰੂਜ਼ ਲਾਈਨਰ ‘ਗ੍ਰੈਂਡ ਪ੍ਰਿੰਸੈਸ’ ’ਤੇ COVID-19  ਅਤੇ ਪੇਟ ’ਚ ਖ਼ਰਾਬੀ ਦੇ ਦੋਹਰੇ ਪ੍ਰਕੋਪ ਨਾਲ ਨਜਿੱਠ ਰਿਹਾ ਹੈ। ਜਹਾਜ਼ ਦੇ ਸੋਮਵਾਰ ਨੂੰ ਪੋਰਟ ਐਡੀਲੇਡ ਪਹੁੰਚਣ ਦੀ ਉਮੀਦ ਹੈ। 14 ਦਿਨਾਂ ਦੇ ਸਫ਼ਰ ’ਚ ਦੂਜੇ ਦਿਨ ਹੀ ਲੋਕ ਬਿਮਾਰ ਪੈਣਾ ਸ਼ੁਰੂ ਹੋ ਗਏ ਸਨ।

ਇੱਕ ਯਾਤਰੀ, ਮੌਰੀਨ ਮੋਨਕ, ਨੇ ਜਹਾਜ਼ ਵਿੱਚ ਸੰਚਾਰ ਦੀ ਕਮੀ ਦੀ ਆਲੋਚਨਾ ਕੀਤੀ, ਜਿਸ ਬਾਰੇ ਉਸ ਦਾ ਮੰਨਣਾ ਸੀ ਕਿ ਇਹ ਯਾਤਰੀਆਂ ਲਈ ਇੱਕ ਅਸੁਰੱਖਿਅਤ ਮਾਹੌਲ ਪੈਦਾ ਕੀਤਾ ਗਿਆ ਹੈ। ਉਸ ਨੇ ਦਸਿਆ ਕਿ ਜ਼ਿਆਦਾਤਰ ਮੁਸਾਫ਼ਰ ਆਪਣੇ ਕਮਰਿਆਂ ਤੋਂ ਬਾਹਰ ਨਹੀਂ ਆ ਰਹੇ ਅਤੇ ਕਿਹਾ ਕਿ ਲੋਕਾਂ ਵਲੋਂ ਪੇਟ ’ਚ ਖ਼ਰਾਬੀ ਦੀ ਸ਼ਿਕਾਇਤ ਕਰਨ ਤੋਂ ਇਕ ਹਫ਼ਤੇ ਬਾਅਦ ਕਪਤਾਨ ਨੇ ਐਲਾਨ ਕੀਤਾ ਸੀ ਕਿ ਜਹਾਜ਼ ’ਤੇ COVID-19 ਦੇ ਕੇਸ ਹਨ। SA ਹੈਲਥ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਜਹਾਜ਼ ’ਤੇ ਕਿੰਨੇ ਲੋਕ ਸੰਕਰਮਿਤ ਹੋਏ ਹਨ। ਜਹਾਜ਼ ਦੀ ਕੁੱਲ ਸਮਰੱਥਾ 4,000 ਲੋਕਾਂ ਦੀ ਹੈ।

ਸਾਊਥ ਆਸਟ੍ਰੇਲੀਆ ’ਚ ਵਧੇ COVID-19 ਦੇ ਮਾਮਲੇ

ਇਸ ਦੌਰਾਨ, ਸਾਊਥ ਆਸਟ੍ਰੇਲੀਆ ’ਚ ਪੇਟ ’ਚ ਖ਼ਰਾਬੀ ਦੇ ਮਾਮਲਿਆਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ, ਨਾਲ ਹੀ ਇਸ ’ਤੇ ਇੱਕ ਨਵੀਂ ਕੋਵਿਡ ਲਹਿਰ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਸ਼ੁੱਕਰਵਾਰ ਨੂੰ, SA ਹੈਲਥ ਨੇ ਪਿਛਲੇ ਹਫ਼ਤੇ ਲਈ ਕੁੱਲ 2,493 ਕੋਵਿਡ-19 ਕੇਸਾਂ ਦੀ ਪੁਸ਼ਟੀ ਕੀਤੀ, ਜੋ ਪਿਛਲੀ ਰਿਪੋਰਟਿੰਗ ਸਮੇਂ ਨਾਲੋਂ 793 ਕੇਸ ਵੱਧ ਹਨ। ਰਿਪੋਰਟਿੰਗ ਦੇ ਸਮੇਂ ਦੌਰਾਨ ਹਸਪਤਾਲ ’ਚ 33 ਮਰੀਜ਼ ਸਨ, ਜਿਨ੍ਹਾਂ ਵਿੱਚ ਤਿੰਨ ਦੀ ਹਾਲਤ ਗੰਭੀਰ ਹੈ।

Leave a Comment