ਆਸਟਰੇਲੀਆ `ਚ ਚੀਫ਼ ਮਨਿਸਟਰ ਨਤਾਸ਼ਾ `ਤੇ ਵਾਰ (NT Chief Minister Natasha Fyles allegedly Assaulted)- ਕਿਸੇ ਔਰਤ ਨੇ ਧੱਕੇ ਨਾਲ ਚਿਹਰੇ `ਤੇ ਕਰੀਮ ਕੇਕ ਥੱਪਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ `ਚ ਨੌਰਥਰਨ ਟੈਰੇਟਰੀ ਦੀ ਚੀਫ ਮਨਿਸਟਰ ਨਤਾਸ਼ਾ ਫਾਇਲਸ `ਤੇ ਐਤਵਾਰ ਨੂੰ ਕਿਸੇ ਹੋਰ ਔਰਤ ਨੇ ਗੁੱਸੇ `ਚ ਆ ਕੇ ਉਸਦੇ ਚਿਹਰੇ `ਤੇ ਕਰੀਮ ਕੇਕ ਥੱਪ ਦਿੱਤਾ।(NT Chief Minister Natasha Fyles allegedly Assaulted) ਨਤਾਸ਼ਾ ਕਿਸੇ ਸ਼ੌਪ ਚੋਂ ਬਾਹਰ ਨਿਕਲ ਰਹੀ ਸੀ ਤਾਂ ਉਸਦੇ ਹਲਕੇ ਦੀ ਇੱਕ ਔਰਤ ਨੇ ਪਿੱਛੋਂ ਭੱਜ ਕੇ ਇਹ ਕਾਂਡ ਕਰ ਦਿੱਤਾ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਪੁਲੀਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਘਟਨਾ ਨਾਈਕਲਿਫ਼ ਮਾਰਕੀਟ ਕੰਪਲੈਕਸ (Nightcliff Markets Complex) `ਚ ਐਤਵਾਰ ਸਵੇਰੇ 11:40 `ਤੇ ਵਾਪਰੀ ਸੀ। ਇਹ ਕੰਪਲੈਕਸ ਨਾਈਕਲਿਫ ਇਲੈਕਟੋਰੇਟ ਵਿੱਚ ਪੈਂਦਾ ਹੈ, ਜਿੱਥੇ ਨਤਾਸ਼ਾ ਦਾ ਦਫ਼ਤਰ ਵੀ ਹੈ।

ਇਸ ਸਮੇਂ ਘਟਨਾ ਦੇ ਚਸ਼ਮਦੀਦ ਗਵਾਹ ਅਨੁਸਾਰ ਚੀਫ ਮਨਿਸਟਰ ਬੇਨਡਿਗੋ ਬੈਂਕ ਦੇ ਸਾਹਮਣੇ ਸੀ, ਜਿਸਦੀ 15ਵੀਂ ਐਨਵਰਸਰੀ ਮਨਾਈ ਗਈ ਸੀ, ਜੋ ਇਸ ਸਮਾਗਮ ਵਿੱਚ ਭਾਗ ਲੈਣ ਆਈ ਸੀ।
ਇਸਦਾ ਫੁੱਟੇਜ ਵੀ ਟਿੱਕਟੌਕ `ਤੇ ਸਾਹਮਣੇ ਆ ਚੁੱਕਾ ਹੈ।

Leave a Comment