ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ `ਚ 14 ਨੂੰ ਹੋਣ ਵਾਲੇ ਰੈਫਰੈਂਡਮ ਦੌਰਾਨ ਵੋਟ ‘ਹਾਂ’ (Vote Yes) ਦੇ ਰੂਪ `ਚ ਪਾਉਣ ਲਈ ਦੇਸ਼-ਵਿਦੇਸ਼ `ਚ ਵਸਦੇ ਆਸਟਰੇਲੀਅਨ ਐਤਵਾਰ ਨੂੰ ਸੜਕਾਂ `ਤੇ ਉੱਤਰ ਆਏ। ਜਿੱਥੇ ਆਸਟਰੇਲੀਆ ਦੇ ਵੱਡੇ ਸ਼ਹਿਰਾਂ ਜਿਵੇਂ ਮੈਲਬਰਨ, ਸਿਡਨੀ, ਬ੍ਰਿਸਬੇਨ, ਐਡੀਲੇਡ `ਚ ਪ੍ਰਦਰਸ਼ਨ ਕੀਤੇ ਗਏ, ਉੱਥੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਵੀ ਸਮਰਥਕਾਂ ਨੇ ਰੈਫਰੈਂਡਮ ਦੌਰਾਨ ਵੋਟ ਪਾਉਂਦੇ ਸਮੇਂ ‘ਯੈੱਸ’ ਕਰਨ ਦਾ ਸੁਨੇਹਾ ਦਿੱਤਾ।
ਸਿਡਨੀ `ਚ ‘ਵਾਕ ਫਾਰ ਯੈੱਸ’ `ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਇਕੱਠ 30 ਹਜ਼ਾਰ ਦੱਸਿਆ ਜਾ ਰਿਹਾ ਹੈ। ਇੰਡੀਜੀਨਸ ਸਿਡਨੀਸਾਈਡਰ ਨੇ ਦੱਸਿਆ ਕਿ ਉਹ ਨੈਸ਼ਨਲ ਵੋਟਿੰਗ ਦੇ ਹੋਣ ਵਾਲੇ ਸਿੱਟਿਆਂ ਬਾਰੇ ਆਸਵੰਦ ਹਨ।
ਮਨਿਸਟਰ ਫਾਰ ਇੰਡੀਜਨਸ ਆਸਟਰੇਲੀਅਨ, ਲਿੰਡਾ ਬਰਨੇ (Minister for Indegnous Australian – Linda Burney) ਨੇ ਪਰਥ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਰੈਫਰੈਂਡਮ ਦੀ ਸਫ਼ਲਤਾ ਲਈ ਪੂਰੀ ਤਰ੍ਹਾਂ ਆਸਵੰਦ ਹਨ।
ਇਸ ਤਰ੍ਹਾਂ ਬ੍ਰਿਸਬੇਨ, ਪਰਥ ਅਤੇ ਐਡੀਲੇਡ ਤੋਂ ਇਲਾਵਾ ਛੋਟੇ-ਛੋਟੇ ਟਾਊਨਜ ਵਿੱਚ ਵੀ ਐਤਵਾਰ ਨੂੰ ਪ੍ਰਦਰਸ਼ਨ ਹੋਣ ਬਾਰੇ ਰਿਪੋਰਟਾਂ ਆ ਰਹੀਆਂ ਹਨ।