ਆਸਟਰੇਲੀਆ-ਫਸਟ ਪ੍ਰੋਗਰਾਮ (Australia First Program) ਵਧਾਏਗਾ ਫਾਰਮਾਸਿਸਟਾਂ ਦੀ ਵੁੱਕਤ – ਜੀਪੀ ਵਾਂਗ ਲਿਖ ਸਕਣਗੇ ਮਰੀਜ਼ਾਂ ਨੂੰ ਦਵਾਈ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ-ਫਸਟ ਪ੍ਰੋਗਰਾਮ (Australia First Program) ਨੇ ਫਾਰਮਾਸਿਸਟਾਂ ਦੀ ਵੁੱਕਤ ਵਧਾ ਦਿੱਤੀ ਹੈ। ਉਹ ਜਨਰਲ ਪ੍ਰੈਕਟੀਸ਼ਨਰ ਡਾਕਟਰਾਂ ਦੇ ਬਰਾਬਰ ਦਵਾਈ ਲਿਖ ਸਕਣਗੇ। ਇਹ ਪ੍ਰੋਗਰਾਮ ਤਾਸਮਨ ਸਟੇਟ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਲਾਗੂ ਕੀਤਾ ਜਾਵੇਗਾ। ਜਿਸ ਰਾਹੀਂ ਫਾਰਮਾਸਿਸਟ ਰੂਰਲ ਏਰੀਏ ਅਤੇ ਏਜਡ ਕੇਅਰ ਸੈਂਟਰਾਂ `ਚ ਲੋੜਵੰਦ ਲੋਕਾਂ ਵਾਸਤੇ ਦਵਾਈ ਲਿਖ ਕੇ ਦੇ ਸਕਣਗੇ। ਸਰਕਾਰ ਦੇ ਇਸ ਫ਼ੈਸਲੇ ਦਾ ਫਾਰਮਾਸਿਸਟਾਂ ਦੀ ਜਥੇਬੰਦੀ ਨੇ ਸਵਾਗਤ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤਾਸਮਾਨੀਆ ਦੀ ਸਟੇਟ ਸਰਕਾਰ ਦਾ ਤਰਕ ਹੈ ਕਿ ਸ਼ਹਿਰਾਂ ਤੋਂ ਦੂਰ ਰਹਿਣ ਵਾਲੇ ਲੋਕਾਂ ਨੂੰ ਕਿਸੇ ਜਨਰਲ ਪ੍ਰੈਕਟੀਸ਼ਨਰ ਕੋਲ ਅਪੁਆਇੰਟਮੈਂਟ ਲੈਣੀ ਬਹੁਤ ਔਖੀ ਲੱਗਦੀ ਹੈ, ਕਿਉਂਕਿ ਉੱਥੋਂ ਦੇ ਲੋਕ ਗ਼ਰੀਬ ਅਤੇ ਬਜ਼ੁਰਗ ਹਨ,ਜਿਨ੍ਹਾਂ ਚੋਂ ਜਿਆਦਾਤਰ ਰੂਰਲ ਏਰੀਏ ਵਿੱਚ ਰਹਿੰਦੇ ਹਨ। ਜਿਨ੍ਹਾਂ ਵਾਸਤੇ ਦੂਰ-ਦੂਰਾਡੇ ਜੀਪੀ ਕੋਲ ਜਾਣਾ ਮੁਸ਼ਕਲ ਹੈ।

ਫਾਰਮੇਸੀ ਗਿਲਡ ਆਫ਼ ਆਸਟਰੇਲੀਆ (Pharmacy Guild of Australia) ਅਤੇ ਫਾਰਮੇਸੀਉਟੀਕਲ ਸੁਸਾਇਟੀ ਆਫ਼ ਤਾਸਮਾਨੀਆ (Pharmaceutical Society of Tasmania) ਨੇ ਸਰਕਾਰ ਦੇ ਨਵੇਂ ਫ਼ੈਸਲੇ ਦਾ ਸਵਾਗਤ ਕੀਤਾ ਹੈ। ਹਾਲਾਂਕਿ ਆਸਟਰੇਲੀਅਨ ਮੈਡੀਕਲ ਐਸੋਸੀਏਸ਼ਨ (Australian Medical Association) ਦਾ ਕਹਿਣਾ ਹੈ ਕਿ ਪਾਇਲਟ ਪ੍ਰਾਜੈਕਟ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਕੋਈ ਟਿੱਪਣੀ ਕੀਤੀ ਜਾਵੇਗੀ।

Leave a Comment