ਸਾਲ 2024 ਲਈ ਇਹ ਰਹੀ ਆਸਟ੍ਰੇਲੀਆ ਦੀ ਸਭ ਤੋਂ ਮਹਿੰਗੀ ਅਤੇ ਸਸਤੀ ਸਟ੍ਰੀਟ

ਮੈਲਬਰਨ : ਆਸਟ੍ਰੇਲੀਆ ਦੀ ਸਭ ਤੋਂ ਸਸਤੀ ਅਤੇ ਸਭ ਤੋਂ ਮਹਿੰਗੀ ਸਟ੍ਰੀਟ ਵਿਚ 44 ਮਿਲੀਅਨ ਡਾਲਰ ਦਾ ਫਰਕ ਹੈ। ਸਿਡਨੀ ਦੇ Point Piper ਵਿਚ Wolseley Road ਨੂੰ ਆਸਟ੍ਰੇਲੀਆ ਦੀ ਸਭ ਤੋਂ ਮਹਿੰਗੀ ਸਟ੍ਰੀਟ ਦਾ ਖਿਤਾਬ ਦਿੱਤਾ ਗਿਆ ਹੈ, ਜਿਸ ’ਚ ਔਸਤ ਮਕਾਨ ਕੀਮਤ 45 ਮਿਲੀਅਨ ਡਾਲਰ ਹੈ। ਇਸ ਦੀ ਕੀਮਤ ’ਚ ਪਿਛਲੇ ਇੱਕ ਸਾਲ ਦੌਰਾਨ 36 ਪ੍ਰਤੀਸ਼ਤ ਦਾ ਵਿਸ਼ਾਲ ਵਾਧਾ ਹੋਇਆ ਹੈ, ਜੋ ਸਿਰਫ 12 ਮਹੀਨੇ ਪਹਿਲਾਂ 33 ਮਿਲੀਅਨ ਡਾਲਰ ਸੀ। ਦਰਅਸਲ ਆਸਟ੍ਰੇਲੀਆ ਦੀਆਂ 10 ਸਭ ਤੋਂ ਮਹਿੰਗੀਆਂ ਸੜਕਾਂ ਵਿੱਚੋਂ 9 ਸਿਡਨੀ ਵਿੱਚ ਹਨ। ਇਕੋ ਇਕ ਅਪਵਾਦ ਮੈਲਬਰਨ ਦੇ Toorak ਵਿਚ St Georges Road ਹੈ।

ਦੂਜੇ ਪਾਸੇ ਆਸਟ੍ਰੇਲੀਆ ਦੀ ਸਭ ਤੋਂ ਸਸਤੀ ਸਟ੍ਰੀਟ ਡਾਰਵਿਨ ਦੇ Southport ਵਿੱਚ Ringwood Street ਹੈ। Ringwood Street ’ਤੇ ਆਮ ਘਰ ਦੀ ਕੀਮਤ ਸਿਰਫ 100,000 ਡਾਲਰ ਹੈ। ਦਰਅਸਲ, ਆਸਟ੍ਰੇਲੀਆ ਦੀਆਂ 10 ਸਭ ਤੋਂ ਸਸਤੀਆਂ ਸਟ੍ਰੀਆਂ ਵਿੱਚੋਂ ਸਾਰੀਆਂ ਡਾਰਵਿਨ ਦੇ ਬਾਹਰੀ ਸਬਅਰਬਾਂ ਵਿੱਚ ਹਨ। ਬਜਟ-ਅਨੁਕੂਲ ਸਟ੍ਰੀਟਾਂ ਦੀ ਸਭ ਤੋਂ ਵੱਧ ਗਿਣਤੀ Southport ਅਤੇ Zuccoli ਵਿੱਚ ਹੈ।