ਮੈਲਬਰਨ : Malaysia Airlines ਨੇ Kuala Lumpur ਅਤੇ ਅੰਮ੍ਰਿਤਸਰ ਵਿਚਕਾਰ ਆਪਣੀ ਫ਼ਲਾਈਟਸ ਦੀ ਗਿਣਤੀ ਵਧਾ ਕੇ 1 ਅਗਸਤ ਤੋਂ ਰੋਜ਼ਾਨਾ ਕਰ ਦਿੱਤੀ ਹੈ। ਪਹਿਲਾਂ ਇਹ ਸੇਵਾ ਹਫ਼ਤੇ ’ਚ ਚਾਰ ਉਡਾਣਾਂ ਦੀ ਸੀ। ਇਸ ਫ਼ੈਸਲੇ ਨਾਲ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਸੰਪਰਕ ਵਧੇਗਾ। Air Asia X ਅਤੇ Batik Air ਦੀਆਂ ਮੌਜੂਦਾ ਉਡਾਣਾਂ ਦੇ ਨਾਲ ਇਸ ਵਾਧੇ ਨੇ Kuala Lumpur ਅਤੇ ਅੰਮ੍ਰਿਤਸਰ ਵਿਚਕਾਰ ਸੀਟ ਸਮਰੱਥਾ ਵਿੱਚ ਵੱਡਾ ਵਾਧਾ ਕੀਤਾ ਹੈ, ਜਿਸ ਨਾਲ ਅੰਮ੍ਰਿਤਸਰ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸਿੰਗਾਪੁਰ ਸਮੇਤ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦਰਮਿਆਨ ਵਧੇਰੇ ਕਨੈਕਸ਼ਨ ਅਤੇ ਯਾਤਰਾ ਬਦਲਾਂ ਦੀ ਪੇਸ਼ਕਸ਼ ਕੀਤੀ ਗਈ ਹੈ। FlyAmritsar ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਯੋਗੇਸ਼ ਕਾਮਰਾ ਨੇ ਦਸਿਆ ਕਿ ਇਸ ਨਵੀਂ ਸੇਵਾ ਤੋਂ ਬਾਅਦ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਆਉਣ ਵਾਲੇ ਪੰਜਾਬੀ 15 ਤੋਂ 18 ਘੰਟਿਆਂ ਅੰਦਰ ਪੰਜਾਬ ਪਹੁੰਚ ਜਾਣਗੇ ਅਤੇ ਉਨ੍ਹਾਂ ਦੇ 2 ਤੋਂ 3 ਘੰਟੇ ਦਾ ਸਮਾਂ ਬਚੇਗਾ।