ਕਿੰਨੇ ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਵਸ ਰਹੇ ਨੇ? ਨਵੇਂ ਅੰਕੜਿਆਂ ਨੇ ਪਾਇਆ ਚਾਨਣਾ

ਮੈਲਬਰਨ : ਸਟੈਟਸ ਨਿਊਜ਼ੀਲੈਂਡ ਦੇ ਅਸਥਾਈ ਅੰਕੜਿਆਂ ਮੁਤਾਬਕ ਪਿਛਲੇ ਸਾਲ 44,500 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਆ ਵਸੇ। ਜਦਕਿ 17,500 ਲੋਕ ਆਸਟ੍ਰੇਲੀਆ ਤੋਂ ਆ ਕੇ ਨਿਊਜ਼ੀਲੈਂਡ ਵਸੇ। ਕੁਲ ਮਿਲਾ ਕੇ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ’ਚ 27,000 ਲੋਕਾਂ ਦਾ ਪ੍ਰਵਾਸ ਵੇਖਿਆ ਗਿਆ ਹੈ। ਆਬਾਦੀ ਸੂਚਕ ਮੈਨੇਜਰ ਤਹਿਸੀਨ ਇਸਲਾਮ ਦੇ ਅਨੁਸਾਰ, 2023 ਵਿੱਚ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਦੀ ਗਿਣਤੀ 2022 ਦੇ 14,600 ਦੇ ਮੁਕਾਬਲੇ ਲਗਭਗ ਦੁੱਗਣੀ ਹੋ ਗਈ। ਹਾਲਾਂਕਿ ਇਹ ਮਾਰਚ 2012 ਦੇ ਸਾਲ ਵਿਚ 43,700 ਦੇ ਰਿਕਾਰਡ ਨੁਕਸਾਨ ਤੋਂ ਘੱਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਵਾਇਤੀ ਤੌਰ ‘ਤੇ ਨਿਊਜ਼ੀਲੈਂਡ ਨੇ ਆਸਟ੍ਰੇਲੀਆ ‘ਚ ਪ੍ਰਵਾਸ ਦਾ ਸ਼ੁੱਧ ਨੁਕਸਾਨ ਦੇਖਿਆ ਹੈ, ਜੋ 2004-2013 ਦੌਰਾਨ ਔਸਤਨ 30,000 ਅਤੇ 2014-2019 ਦੌਰਾਨ 3,000 ਪ੍ਰਤੀ ਸਾਲ ਸੀ।