(Western Sydney) ਵੈਸਟਰਨ ਸਿਡਨੀ ਦੇ ਹਸਪਤਾਲਾਂ `ਤੇ 3 ਬਿਲੀਅਨ ਖ਼ਰਚ ਹੋਣਗੇ

Sea7 Australia Team
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ

-ਨਿਊ ਸਾਊਥ ਵੇਲਜ (NSW) ਦੀ ਸਰਕਾਰ ਨੇ ਵਚਨ ਦਿੱਤਾ ਹੈ ਕਿ ਵੈਸਟਰਨ ਸਿਡਨੀ (Western Sydney) ਦੇ ਵੱਖ-ਵੱਖ ਹਸਪਤਾਲਾਂ ਦੇ ਸੁਧਾਰ ਲਈ 3 ਬਿਲੀਅਨ ਡਾਲਰ ਖ਼ਰਚ ਕੀਤੇ ਜਾਣਗੇ।

ਪ੍ਰੀਮੀਅਰ ਕ੍ਰਿਸ ਮਿਨਸ ਨੇ ਦੱਸਿਆ ਕਿ ਵੈਸਟਰਨ ਸਿਡਨੀ ਬਹੁਤ ਤੇਜੀ ਨਾਲ ਵਿਕਾਸ ਕਰ ਰਿਹਾ ਇਲਾਕਾ ਹੈ,ਵਧੀਆ ਸੇਵਾਵਾਂ ਦਿੱਤੀਆਂ ਜਾਣੀਆਂ ਜ਼ਰੂਰੀ ਹਨ। ਇਸ 3 ਬਿਲੀਅਨ ਦੀ ਰਾਸ਼ੀ ਵਿੱਚ ਨਵੇਂ ਰਾਊਸ ਹਿੱਲ ਹਸਪਤਾਲ ਵਾਸਤੇ 400 ਮਿਲੀਅਨ ਵਾਧੂ ਖ਼ਰਚ ਕੀਤੇ ਜਾਣਗੇ। ਪਿਛਲੇ 40 `ਚ ਬਣਾਇਆ ਜਾਣ ਵਾਲਾ ਇਹ ਹਸਪਤਾਲ, ਪਹਿਲਾ ਅਡੱਲਟ ਪਬਲਿਕ ਹਸਪਤਾਲ ਹੋਵੇਗਾ। ਉਨ੍ਹਾਂ ਦੱਸਿਆ ਕਿ 170 ਮਿਲੀਅਨ ਡਾਲਰ ਹੈੱਲਥ ਸੈਕਟਰ ਦੇ ਵਰਕਰਾਂ ਦੀ ਤਨਖ਼ਾਹ ਵਾਸਤੇ ਰੱਖੇ ਗਏ ਹਨ।
ਜਿ਼ਕਰਯੋਗ ਹੈ ਕਿ ਸਟੇਟ ਸਰਕਾਰ ਦਾ ਬਜਟ 19 ਸਤੰਬਰ ਨੂੰ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹ ਐਲਾਨ ਉਸ ਤੋਂ ਪਹਿਲਾਂ ਕਰ ਦਿੱਤੇ ਗਏ ਹਨ।

Share This Article
Leave a Comment

Leave a Reply

Your email address will not be published. Required fields are marked *