ਵੋਇਸ ਆਫ਼ ਵਿਕਟੋਰੀਆ ਵੱਲੋਂ ਮੈਲਬਰਨ ’ਚ 21 ਫ਼ਰਵਰੀ ਮਨਾਇਆ ਜਾਵੇਗਾ ‘ਮਾਂ ਬੋਲੀ ਦਿਵਸ’

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ’ਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ’ਤੇ ਇੱਕ ਖ਼ਾਸ ਸਮਾਗਮ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਮਨਾਉਣਾ ਅਤੇ ਨਵੀਂ ਪੀੜ੍ਹੀ ਤੱਕ ਇਸ ਦੀ ਵਿਰਾਸਤ ਪਹੁੰਚਾਉਣਾ ਹੈ।

ਇਹ ਵਿਸ਼ੇਸ਼ ਸਮਾਗਮ ਵੋਇਸ ਆਫ਼ ਵਿਕਟੋਰੀਆ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਦਾ ਵਿਸ਼ਾ ਪੰਜਾਬੀ ਮਾਂ ਬੋਲੀ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਹੋਵੇਗਾ। ਸਮਾਗਮ ਮੈਲਬਰਨ ਦੇ ਮਿਕਲਹਮ ’ਚ ਸਥਿਤ ਮਿਕਲਹਮ ਨੌਰਥ ਕੌਮਿਊਨਿਟੀ ਸੈਂਟਰ ’ਚ ਹੋਵੇਗਾ। ਇਸ ਮੌਕੇ ਬੱਚਿਆਂ ਦੇ ਸੁੰਦਰ ਲਿਖਾਈ ਅਤੇ ਭਾਸ਼ਣ ਮੁਕਾਬਲੇ ਹੋਣਗੇ। ਕਵਿਤਾ ਅਤੇ ਲੋਕਗੀਤ ਮੁਕਾਬਲੇ ਹੋਣਗੇ। ਨਾਲ ਹੀ ਆਸਟ੍ਰੇਲੀਆ ਵਿੱਚ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ’ਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਅਤੇ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਪਹਿਲਾ ਇਨਾਮ 150 ਡਾਲਰ, ਦੂਜਾ ਇਨਾਮ 100 ਡਾਲਰ ਅਤੇ ਤੀਜਾ ਇਲਾਕ 50 ਡਾਲਰ ਹੋਵੇਗਾ।

ਮੁਕਾਬਲੇ ਵਿੱਚ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਣ ਲਈ voicevic84@gmail.com ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ ਲਈ 0434287306 ਜਾਂ 0452210013 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ।

Share This Article