ਆਸਟ੍ਰੇਲੀਆ ਦੇ ਕੈਪਿਟਲ ਗੇਨ ਟੈਕਸ ਨਾਲ ਸਿਰਫ਼ 24 ਹਜ਼ਾਰ ਲੋਕਾਂ ਨੂੰ ਹੋਇਆ ਫ਼ਾਇਦਾ

Sea7 Australia Team
1 Min Read

ਮੈਲਬਰਨ : ਇੱਕ ਨਵੀਂ ਰਿਪੋਰਟ ਨੇ ਆਸਟ੍ਰੇਲੀਆ ਦੇ ਕੈਪਿਟਲ ਗੇਨ ਟੈਕਸ (CGT) ਡਿਸਕਾਊਂਟ ਬਾਰੇ ਵੱਡਾ ਖੁਲਾਸਾ ਕੀਤਾ ਹੈ। ਰਿਪੋਰਟ ਅਨੁਸਾਰ, ਇਸ ਛੋਟ ਤੋਂ ਲਗਭਗ ਅੱਧਾ ਲਾਭ ਸਿਰਫ਼ 24,000 ਮਿਲੀਅਨੇਅਰਾਂ ਨੇ ਹਾਸਲ ਕੀਤਾ। 2022–23 ਵਿੱਚ ਜਿਨ੍ਹਾਂ ਦੀ ਆਮਦਨ 1 ਮਿਲੀਅਨ ਡਾਲਰ ਤੋਂ ਵੱਧ ਸੀ, ਉਨ੍ਹਾਂ ਨੂੰ ਔਸਤਨ 271,000 ਡਾਲਰ ਦਾ ਫਾਇਦਾ ਮਿਲਿਆ — ਜੋ ਕਿ ਇੱਕ ਆਮ ਮਜ਼ਦੂਰ ਨਾਲੋਂ 1500 ਗੁਣਾ ਵੱਧ ਹੈ।

Oxfam Australia ਨੇ ਕਿਹਾ ਹੈ ਕਿ ਇਹ ਨੀਤੀ ਅਮੀਰਾਂ ਨੂੰ ਹੋਰ ਅਮੀਰ ਬਣਾ ਰਹੀ ਹੈ ਅਤੇ ਆਮ ਲੋਕਾਂ ਲਈ ਨਾਬਰਾਬਰੀ ਵਾਲੀ ਹੈ। ਪਾਰਲੀਮੈਂਟਰੀ ਬਜਟ ਦਫ਼ਤਰ ਦੇ ਅਨੁਸਾਰ, CGT ਡਿਸਕਾਊਂਟ ਨਾਲ ਅਗਲੇ 10 ਸਾਲਾਂ ਵਿੱਚ ਦੇਸ਼ ਨੂੰ 247 ਬਿਲੀਅਨ ਡਾਲਰ ਦਾ ਨੁਕਸਾਨ ਕਰੇਗਾ। ਸਭ ਤੋਂ ਉੱਚੇ 10% ਕਮਾਈ ਵਾਲੇ ਲੋਕ ਇਸ ਛੋਟ ਦਾ 82% ਲਾਭ ਲੈ ਰਹੇ ਹਨ, ਜਦਕਿ ਸਿਖਰਲੇ 1% ਨੇ ਲਗਭਗ 60% ਹਿੱਸਾ ਆਪਣੇ ਨਾਮ ਕੀਤਾ।

ਇਸ ਛੋਟ ਨੂੰ ਘਰਾਂ ਦੀਆਂ ਕੀਮਤਾਂ ਵਧਾਉਣ ਅਤੇ ਨੌਜਵਾਨਾਂ ਲਈ ਘਰ ਖਰੀਦਣਾ ਮੁਸ਼ਕਲ ਬਣਾਉਣ ਲਈ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਗ੍ਰੀਨਜ਼ ਸੈਨੇਟਰ ਨਿਕ ਮੈਕਕਿਮ ਨੇ ਇਸਨੂੰ “ਦੇਸ਼ ਦੀ ਸਭ ਤੋਂ ਅਨਿਆਇਕ ਟੈਕਸ ਰਾਹਤ” ਕਿਹਾ ਹੈ। ਹੁਣ ਸਰਕਾਰ ’ਤੇ ਦਬਾਅ ਹੈ ਕਿ 12 ਮਈ ਦੇ ਬਜਟ ਵਿੱਚ ਇਸ ਨੀਤੀ ਨੂੰ ਖਤਮ ਕਰੇ।

Share This Article