ਸਿਡਨੀ ’ਚ ਬੇਘਰ ਇੰਟਰਨੈਸ਼ਨਲ ਸਟੂਡੈਂਟ ਦੀ ਮੰਦਭਾਗੀ ਮੌਤ ’ਤੇ ਉੱਠੀ ਜਾਂਚ ਦੀ ਮੰਗ

Sea7 Australia Team
1 Min Read

ਮੈਲਬਰਨ : “ਬਰਡਮੈਨ” ਵਜੋਂ ਜਾਣੇ ਜਾਂਦੇ ਬਿਕਰਮ ਲਾਮਾ ਦੀ ਸਿਡਨੀ ’ਚ ਪਿਛਲੇ ਸਾਲ ਦਸੰਬਰ ’ਚ ਹੋਈ ਮੌਤ ਨੇ ਆਸਟ੍ਰੇਲੀਆ ਵਿੱਚ ਬੇਘਰ ਲੋਕਾਂ ਲਈ ਨੀਤੀਆਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿਛਲੇ ਦਿਨੀਂ ਇਕ ਅੰਗਰੇਜ਼ੀ ਅਖ਼ਬਾਰ ’ਚ ਖ਼ੁਲਾਸਾ ਕੀਤਾ ਗਿਆ ਸੀ ਕਿ Hyde Park ਵਿੱਚ ਉਸ ਦੀ ਲਾਸ਼ ਕਈ ਦਿਨਾਂ ਤੱਕ ਸੜਕ ਕਿਨਾਰੇ ਝਾੜੀਆਂ ਵਿੱਚ ਪਈ ਰਹੀ, ਜਦੋਂ ਕਿ ਹਜ਼ਾਰਾਂ ਲੋਕ ਉਸ ਦੇ ਕੋਲੋਂ ਲੰਘਦੇ ਰਹੇ।

ਬਿਕਰਮ, ਜੋ ਨੇਪਾਲ ਤੋਂ ਪੜ੍ਹਾਈ ਲਈ ਆਇਆ ਸੀ, ਬਾਅਦ ਵਿੱਚ ਆਪਣੇ ਪਰਿਵਾਰ ਨਾਲ ਸੰਪਰਕ ਤੋਂ ਬਾਹਰ ਹੋ ਗਿਆ ਅਤੇ ਉਸ ਨੂੰ Non-Resident (ਗੈਰ-ਨਿਵਾਸੀ) ਮੰਨਿਆ ਗਿਆ। ਗੈਰ-ਨਿਵਾਸੀ ਲੋਕਾਂ ਨੂੰ ਆਮ ਤੌਰ ’ਤੇ ਸਮਾਜਿਕ ਸਹਾਇਤਾ, ਹਾਊਸਿੰਗ ਅਤੇ ਸਿਹਤ ਸੇਵਾਵਾਂ ਨਹੀਂ ਮਿਲਦੀਆਂ। ਸਿਡਨੀ ਦੇ ਸੁਤੰਤਰ MP Alex Greenwich ਨੇ ਐਟਰਨੀ ਜਨਰਲ Micheal Daley ਨੂੰ ਅਪੀਲ ਕੀਤੀ ਹੈ ਕਿ ਇਸ ਮੌਤ ’ਤੇ ਜਾਂਚ ਬਿਠਾਈ ਜਾਵੇ ਤਾਂ ਜੋ ਨੀਤੀ ਦੀਆਂ ਨਾਕਾਮੀਆਂ ਸਾਹਮਣੇ ਆ ਸਕਣ। ਕੋਰੋਨਰ ਇਸ ਵੇਲੇ ਪੁਲਿਸ ਤੋਂ ਸਬੂਤਾਂ ਦੀ ਰਿਪੋਰਟ ਦੀ ਉਡੀਕ ਕਰ ਰਿਹਾ ਹੈ। ਇਹ ਮਾਮਲਾ ਸਰਕਾਰ ਲਈ ਇੱਕ “ਵੇਕ-ਅੱਪ ਕਾਲ” ਵਜੋਂ ਵੇਖਿਆ ਜਾ ਰਿਹਾ ਹੈ, ਤਾਂ ਜੋ ਭਵਿੱਖ ਵਿੱਚ ਬੇਘਰ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।

Share This Article
Leave a Comment

Leave a Reply

Your email address will not be published. Required fields are marked *