Student Visa Australia : ਆਸਟ੍ਰੇਲੀਆ ਸਰਕਾਰ ਨੇ ਸਟੂਡੈਂਟ ਵੀਜ਼ਾ ਅਪੀਲਾਂ ਵਿੱਚ ਵੱਡੇ ਬਦਲਾਅ ਕੀਤੇ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਸਟੂਡੈਂਟ ਵੀਜ਼ਾ (Student Visa) ਅਪੀਲਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਹੁਣ Administrative Review Tribunal (ART) ਕੁਝ ਮਾਮਲਿਆਂ ਦਾ ਫੈਸਲਾ ਸਿਰਫ਼ ਲਿਖਤੀ ਦਰਖ਼ਾਸਤਾਂ ਦੇ ਆਧਾਰ ’ਤੇ ਕਰੇਗੀ, ਜਿਸ ਨਾਲ ਸਟੂਡੈਂਟ ਨੂੰ ਆਹਮੋ-ਸਾਹਮਣੇ ਸੁਣਵਾਈ ਦਾ ਹੱਕ ਨਹੀਂ ਰਹੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਬੈਕਲਾਗ ਘਟੇਗਾ।

ਨਵੰਬਰ 2025 ਤੱਕ 48,826 ਸਟੂਡੈਂਟ ਵੀਜ਼ਾ ਅਪੀਲਾਂ ਬਕਾਇਆ ਸਨ, ਜੋ ਪਿਛਲੇ ਸਾਲ ਨਾਲੋਂ ਦੁੱਗਣੀਆਂ ਹਨ। ਜੁਲਾਈ ਤੋਂ ਨਵੰਬਰ 2025 ਵਿਚ 15,582 ਅਪੀਲਾਂ ਦਾਇਰ ਹੋਈਆਂ, ਪਰ ਸਿਰਫ਼ 4,823 ਮਾਮਲੇ ਹੀ ਨਿਪਟਾਏ ਗਏ। ਹੁਣ ਇੱਕ ਅਪੀਲ ਦਾ ਔਸਤ ਸਮਾਂ 16 ਮਹੀਨੇ ਤੱਕ ਪਹੁੰਚ ਗਿਆ ਹੈ।

ਅੰਕੜਿਆਂ ਮੁਤਾਬਕ, ਨਿਪਟਾਏ ਗਏ ਮਾਮਲਿਆਂ ਵਿੱਚੋਂ 44% ਫੈਸਲੇ ਸਟੂਡੈਂਟਸ ਦੇ ਹੱਕ ’ਚ, 25% ਸਰਕਾਰ ਦੇ ਹੱਕ ’ਚ, ਤੇ 29% ਵਾਪਸ ਲਏ ਗਏ। ਵੀਜ਼ਾ ਰੱਦ ਹੋਣ ਦੀ ਦਰ ਵੀ ਵਧ ਕੇ 20–30% ਤੱਕ ਪਹੁੰਚ ਗਈ ਹੈ। ਸਰਕਾਰ ਦਾ ਮੰਨਣਾ ਹੈ ਕਿ ਇਹ ਨਵਾਂ ਕਦਮ ਪ੍ਰਣਾਲੀ ਨੂੰ ਕੁਸ਼ਲ ਬਣਾਏਗਾ, ਪਰ ਸਟੂਡੈਂਟ ਗਰੁੱਪਾਂ ਵਿੱਚ ਇਸ ਦੀ ਨਿਆਂਪ੍ਰਕਿਰਿਆ ’ਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।

TAGGED:
Share This Article