ਕੁਈਨਜ਼ਲੈਂਡ ਸੰਸਦ ਵੱਲੋਂ ਡਰੱਗ ਅਤੇ ਡਰਿੰਕ ਡਰਾਈਵਿੰਗ ਖ਼ਿਲਾਫ਼ ਸਖ਼ਤ ਕਾਨੂੰਨ ਪਾਸ

Sea7 Australia Team
2 Min Read
  • ਜੁਰਮਾਨੇ ਹੋਏ ਲਗਭਗ ਦੁੱਗਣੇ, ਲਾਇਸੈਂਸ ਰੱਦ ਹੋਣ ਦਾ ਵੀ ਖ਼ਤਰਾ

ਮੈੱਲਬਰਨ : ਕੁਈਨਜ਼ਲੈਂਡ ਦੀ ਪਾਰਲੀਮੈਂਟ ਨੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਡਰੱਗਜ਼ ਦਾ ਨਸ਼ਾ ਕਰ ਕੇ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਕਾਨੂੰਨ ਹੋਰ ਸਖ਼ਤ ਕਰ ਦਿੱਤੇ ਹਨ। ਨਵੇਂ ਨਿਯਮਾਂ ਤਹਿਤ ਦੋਸ਼ੀਆਂ ’ਤੇ ਜੁਰਮਾਨੇ ਲਗਭਗ ਦੁੱਗਣੇ ਕਰ ਦਿੱਤੇ ਗਏ ਹਨ, ਜੋ ਇਸੇ ਸਾਲ ਦਸੰਬਰ ਮਹੀਨੇ ਤੋਂ ਲਾਗੂ ਹੋਣਗੇ।

  • ਡਰੱਗ ਡਰਾਈਵਿੰਗ: ਜੇਕਰ ਕਿਸੇ ਡਰਾਈਵਰ ਦੇ ਥੁੱਕ (saliva) ਜਾਂ ਖ਼ੂਨ ’ਚ methamphetamine, cocaine, MDMA ਜਾਂ THC (cannabis) ਵਰਗੇ ਨਸ਼ੀਲੇ ਪਦਾਰਥ ਪਾਏ ਜਾਂਦੇ ਹਨ, ਤਾਂ ਉਸ ਨੂੰ 4,835 ਡਾਲਰ ਤੱਕ ਦਾ ਜੁਰਮਾਨਾ ਅਤੇ ਘੱਟੋ-ਘੱਟ ਦੋ ਮਹੀਨਿਆਂ ਲਈ ਲਾਇਸੈਂਸ ਗੁਆਉਣਾ ਪਵੇਗਾ।
  • ਡਰੱਗ ਅਤੇ ਸ਼ਰਾਬ ਦਾ ਇਕੱਠਾ ਸੇਵਨ: ਜੇ ਕੋਈ ਡਰਾਈਵਰ ਨਸ਼ੇ ਦੇ ਨਾਲ-ਨਾਲ ਕਾਨੂੰਨੀ ਸੀਮਾ ਤੋਂ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ, ਤਾਂ ਵੱਧ ਤੋਂ ਵੱਧ 5,699 ਡਾਲਰ ਦਾ ਜੁਰਮਾਨਾ ਅਤੇ ਘੱਟੋ-ਘੱਟ ਤਿੰਨ ਮਹੀਨਿਆਂ ਲਈ ਲਾਇਸੈਂਸ ਰੱਦ ਕੀਤਾ ਜਾਵੇਗਾ।
  • ਤੇਜ਼ ਰਫ਼ਤਾਰ: ਨਿਰਧਾਰਤ ਹੱਦ ਤੋਂ 40 km/h ਵੱਧ ਰਫ਼ਤਾਰ ’ਤੇ ਗੱਡੀ ਭਜਾਉਣ ਵਾਲਿਆਂ ਦਾ ਲਾਇਸੈਂਸ ਮੌਕੇ ’ਤੇ ਹੀ ਛੇ ਮਹੀਨਿਆਂ ਲਈ ਮੁਅੱਤਲ ਹੋਵੇਗਾ।

ਟਰਾਂਸਪੋਰਟ ਮੰਤਰੀ Brent Mickelberg ਨੇ ਕਿਹਾ ਕਿ 2019 ਤੋਂ 2024 ਦਰਮਿਆਨ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਦਰ 35 ਫ਼ੀਸਦੀ ਵਧੀ ਹੈ, ਜਿਸ ਕਾਰਨ David Crisafulli ਸਰਕਾਰ ਵੱਲੋਂ ਇਹ ਸਖ਼ਤ ਕਦਮ ਚੁੱਕੇ ਗਏ ਹਨ। ਗੰਭੀਰ ਹਾਦਸਿਆਂ ਵਿੱਚ ਮੌਤ ਜਾਂ ਅੰਗਹੀਣਤਾ ਹੋਣ ’ਤੇ ਵੱਧ ਤੋਂ ਵੱਧ ਸਜ਼ਾ 16 ਸਾਲ ਤੋਂ ਵਧਾ ਕੇ 25 ਸਾਲ ਕਰ ਦਿੱਤੀ ਗਈ ਹੈ।

ਦੂਜੇ ਪਾਸੇ, Shadow Transport Minister Bart Mellish ਅਤੇ Martin Milne (Alcohol and Drug Foundation) ਨੇ ਮੈਡੀਸਨਲ ਕੈਨਾਬਿਸ (medicinal cannabis) ਦੀ ਕਾਨੂੰਨੀ ਵਰਤੋਂ ਕਰਨ ਵਾਲੇ ਮਰੀਜ਼ਾਂ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਸੜਕੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ।

 

Share This Article
Leave a Comment

Leave a Reply

Your email address will not be published. Required fields are marked *