ਆਸਟ੍ਰੇਲੀਆ ਦੇ ਬਜਟ ’ਚ ਲੁਕਿਆ ‘Death Tax’ ਪਰਿਵਾਰਾਂ ਲਈ ਵੱਡਾ ਝਟਕਾ

Sea7 Australia Team
1 Min Read

ਕੈਨਬਰਾ : ਆਸਟ੍ਰੇਲੀਆ ਸਰਕਾਰ ਨੇ ਨਵੇਂ ਬਜਟ ’ਚ ਵਿਰਾਸਤੀ ਧਨ ’ਤੇ ਵੱਡਾ ਟੈਕਸ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਬਦਲਾਅ ਅਨੁਸਾਰ Testamentary Discretionary Trusts ਰਾਹੀਂ ਮਿਲਣ ਵਾਲੀ ਆਮਦਨ ’ਤੇ 1 ਜੁਲਾਈ 2028 ਤੋਂ ਘੱਟੋ-ਘੱਟ 30% ਟੈਕਸ ਲਾਗੂ ਹੋਵੇਗਾ। ਇਹ Trusts ਆਮ ਤੌਰ ’ਤੇ ਵਸੀਅਤ ਰਾਹੀਂ ਬਣਾਏ ਜਾਂਦੇ ਹਨ ਅਤੇ ਪਰਿਵਾਰਾਂ ਨੂੰ ਵਿਰਾਸਤ ਟੈਕਸ-ਲਾਭਕਾਰੀ ਢੰਗ ਨਾਲ ਵੰਡਣ ਦੀ ਆਜ਼ਾਦੀ ਦਿੰਦੇ ਹਨ।

ਸਰਕਾਰ ਦਾ ਕਹਿਣਾ ਹੈ ਕਿ Testamentary Fixed Trusts ’ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ, ਕਿਉਂਕਿ ਉਨ੍ਹਾਂ ਵਿੱਚ beneficiaries ਦੀ ਹਿੱਸੇਦਾਰੀ ਵਸੀਅਤ ਵਿੱਚ ਹੀ ਤੈਅ ਹੁੰਦੀ ਹੈ। ਪਰ ਰੀਅਲ ਅਸਟੇਟ ਮਾਹਰਾਂ ਨੇ ਇਸ ਨੂੰ “death tax” ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਬਿਨਾਂ ਚੇਤਾਵਨੀ ਇਹ ਕਦਮ ਚੁੱਕਿਆ ਹੈ ਅਤੇ ਇਹ ਪਰਿਵਾਰਾਂ ਲਈ ਵੱਡਾ ਬੋਝ ਬਣੇਗਾ।

ਇਸ ਫੈਸਲੇ ਨਾਲ ਪਰਿਵਾਰਾਂ ਵਿੱਚ ਚਿੰਤਾ ਵਧ ਗਈ ਹੈ ਕਿ ਉਨ੍ਹਾਂ ਦੀ ਮਿਹਨਤ ਨਾਲ ਜੋੜੀ ਦੌਲਤ ਅਗਲੀ ਪੀੜ੍ਹੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਵੱਡੇ ਟੈਕਸ ਦਾ ਸ਼ਿਕਾਰ ਹੋਵੇਗੀ। ਸਰਕਾਰ ਕਹਿੰਦੀ ਹੈ ਕਿ Trusts ਦੀ ਆਮਦਨ ਜ਼ਿਆਦਾਤਰ ਸਿਖਰਲੇ 10% ਪਰਿਵਾਰਾਂ ਨੂੰ ਜਾਂਦੀ ਹੈ। ਪਰ ਮਾਹਰਾਂ ਅਨੁਸਾਰ ਇਹ ਬਦਲਾਅ Small Businesses ਅਤੇ Family Groups ਨੂੰ ਵੀ ਪ੍ਰਭਾਵਿਤ ਕਰੇਗਾ। ਇਸ ਟੈਕਸ ਨਾਲ ਸਰਕਾਰ ਨੂੰ ਪਹਿਲੇ ਸਾਲ ਵਿੱਚ 4.47 ਬਿਲੀਅਨ ਡਾਲਰ ਵਾਧੂ ਰੈਵੇਨਿਊ ਦੀ ਉਮੀਦ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *