ਮੈਲਬਰਨ: ਆਸਟ੍ਰੇਲੀਆ ਦੀ ਵਿਰੋਧੀ ਧਿਰ Coalition ਨੇ ਇੱਕ ਵੱਡੀ ਆਰਥਿਕ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਦਾ ਮਕਸਦ tax bracket creep ਨੂੰ ਸਦਾ ਲਈ ਖਤਮ ਕਰਨਾ ਹੈ। ਵਿਰੋਧੀ ਧਿਰ ਦੇ ਲੀਡਰ Angus Taylor ਨੇ “Tax Back Guarantee” ਦੇ ਨਾਂ ਨਾਲ ਨਵੀਂ ਨੀਤੀ ਪੇਸ਼ ਕੀਤੀ, ਜਿਸ ਅਨੁਸਾਰ income tax brackets ਨੂੰ inflation ਨਾਲ index ਕੀਤਾ ਜਾਵੇਗਾ। ਇਸ ਨਾਲ taxpayers ਨੂੰ ਹਰ ਸਾਲ ਵਧਦੀ ਮਹਿੰਗਾਈ ਦੇ ਬਾਵਜੂਦ ਆਪਣੀ ਆਮਦਨ ’ਤੇ ਵਾਧੂ ਟੈਕਸ ਨਹੀਂ ਦੇਣਾ ਪਵੇਗਾ।
Angus Taylor ਨੇ ਕਿਹਾ ਕਿ ਇਸ ਯੋਜਨਾ ਨਾਲ ਪਹਿਲੇ ਸਾਲ taxpayer ਨੂੰ 250 ਡਾਲਰ ਦੀ ਬਚਤ ਹੋਵੇਗੀ, ਜਦਕਿ ਚੌਥੇ ਸਾਲ ਤੱਕ ਇਹ ਬਚਤ 1000 ਡਾਲਰ ਸਾਲਾਨਾ ਤੱਕ ਪਹੁੰਚ ਜਾਵੇਗੀ। Coalition ਦੀ ਯੋਜਨਾ 2028-29 ਤੋਂ ਸ਼ੁਰੂ ਹੋਵੇਗੀ (ਜੇਕਰ ਪਾਰਟੀ ਸੱਤਾ ’ਚ ਆਈ) ਅਤੇ ਪਹਿਲਾਂ ਹੇਠਲੇ income brackets ’ਤੇ ਲਾਗੂ ਕੀਤੀ ਜਾਵੇਗੀ।
ਦੂਜੇ ਪਾਸੇ, ਸੱਤਾਧਾਰੀ Labor ਨੇ ਵੀ 2028 ਤੋਂ 250 ਡਾਲਰ Working Australian Tax Offset (WATO) ਦੇਣ ਦਾ ਐਲਾਨ ਕੀਤਾ ਹੈ। ਪਰ Angus Taylor ਨੇ Labor ਦੇ tax reforms ਨੂੰ “assault on aspiration” ਕਰਾਰ ਦਿੱਤਾ ਅਤੇ ਕਿਹਾ ਕਿ Coalition ਦੀ ਯੋਜਨਾ ਲੋਕਾਂ ਨੂੰ ਵੱਧ ਭਰੋਸੇਯੋਗਤਾ ਅਤੇ ਆਰਥਿਕ ਸੁਰੱਖਿਆ ਦੇਵੇਗੀ। ਇਹ ਨਵੀਂ ਟੈਕਸ ਨੀਤੀ Australia ਦੇ taxpayers ਲਈ ਵੱਡਾ ਰਾਹਤ ਪੈਕੇਜ ਮੰਨੀ ਜਾ ਰਹੀ ਹੈ, ਜੋ ਮਹਿੰਗਾਈ ਦੇ ਦਬਾਅ ਨੂੰ ਘਟਾਉਣ ਵਿੱਚ ਮਦਦ ਕਰੇਗੀ।
