ਆਸਟ੍ਰੇਲੀਆ ’ਚ ਇੰਡੀਅਨ ਵੀਜ਼ਾ ਅਤੇ ਪਾਸਪੋਰਟ ਸੇਵਾਵਾਂ ਠੱਪ, ਜਾਣੋ ਦਿੱਲੀ ਹਾਈ ਕੋਰਟ ਨੇ ਜਾਰੀ ਕੀਤੇ ਕੀ ਹੁਕਮ

Sea7 Australia Team
2 Min Read

ਮੈਲਬਰਨ : ਦਿੱਲੀ ਹਾਈ ਕੋਰਟ ਵੱਲੋਂ ਵਿਦੇਸ਼ਾਂ ਵਿੱਚ ਪਾਸਪੋਰਟ, ਵੀਜ਼ਾ ਅਤੇ ਕੌਂਸਲਰ ਸੇਵਾਵਾਂ ਲਈ ਇੰਡੀਆ ਸਰਕਾਰ ਦੇ ਆਊਟਸੋਰਸਿੰਗ ਟੈਂਡਰ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਇਹ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। The Economic Times ਅਨੁਸਾਰ ਹਾਈ ਕੋਰਟ ਨੇ ਇਹ ਫੈਸਲਾ ਦੋ ਅਸਫਲ bidders, E Trav Tech ਅਤੇ Verasys, ਵੱਲੋਂ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਘਾਟ ਦੀ ਸ਼ਿਕਾਇਤ ਤੋਂ ਬਾਅਦ ਲਿਆ ਹੈ। ਅਦਾਲਤ ਨੇ ਅਧਿਕਾਰੀਆਂ ਨੂੰ ਆਸਟ੍ਰੇਲੀਆ, ਸਿੰਗਾਪੁਰ, UAE ਅਤੇ ਕੁਵੈਤ ਲਈ ਨਵੇਂ ਸਿਰੇ ਤੋਂ ਬੋਲੀਆਂ ਮੰਗਣ ਦੇ ਹੁਕਮ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਕਾਨੂੰਨੀ ਵਿਵਾਦ ਦੇ ਚੱਲਦਿਆਂ VFS Global ਨੇ ਵੀ Canberra ਸਥਿਤ High Commission of India ਦੇ ਹੁਕਮਾਂ ’ਤੇ 1 ਜੁਲਾਈ ਤੋਂ Australia ਵਿੱਚ ਨਵੀਆਂ ਪਾਸਪੋਰਟ ਅਤੇ ਵੀਜ਼ਾ ਅਰਜ਼ੀਆਂ ’ਤੇ ਅਸਥਾਈ ਤੌਰ ’ਤੇ ਰੋਕ ਲਗਾ ਦਿੱਤੀ ਹੈ। ਇਸ ਸਥਿਤੀ ਕਾਰਨ ਆਸਟ੍ਰੇਲੀਆ ਰਹਿ ਰਹੇ ਇੰਡੀਅਨ ਨਾਗਰਿਕਾਂ ਅਤੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੰਡੀਆ ਦੀ ਕੇਂਦਰ ਸਰਕਾਰ ਨੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। Solicitor General ਨੇ ਅਦਾਲਤ ਨੂੰ ਦੱਸਿਆ ਕਿ ਮੌਜੂਦਾ ਕੰਟਰੈਕਟ ਖਤਮ ਹੋਣ ਕਾਰਨ ਤਿੰਨ ਦੇਸ਼ਾਂ ਵਿੱਚ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਚੁੱਕੀਆਂ ਹਨ। ਹਾਲਾਂਕਿ ਹਾਈ ਕੋਰਟ ਨੇ ਨਵੇਂ ਟੈਂਡਰ ਹੋਣ ਤੱਕ VFS Global ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਸੀ, ਪਰ ਨਵੇਂ ਸਮਝੌਤੇ ਤੋਂ ਬਿਨਾਂ ਸੇਵਾਵਾਂ ਬਹਾਲ ਹੋਣਾ ਮੁਸ਼ਕਲ ਨਜ਼ਰ ਆ ਰਿਹਾ ਹੈ।

Share This Article
Leave a Comment

Leave a Reply

Your email address will not be published. Required fields are marked *