ਆਸਟ੍ਰੇਲੀਅਨ ਵਿਦੇਸ਼ ਮੰਤਰੀ Penny Wong ਨੇ ਇਜ਼ਰਾਇਲੀ ਮੰਤਰੀ ਦੀ ਸਖ਼ਤ ਨਿੰਦਾ ਕੀਤਾ

Sea7 Australia Team
2 Min Read

ਮੈਲਬਰਨ : ਇਜ਼ਰਾਈਲ ਦੇ ਕੱਟੜਪੰਥੀ ਰਾਸ਼ਟਰੀ ਸੁਰੱਖਿਆ ਮੰਤਰੀ Itamar Ben-Gvir ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਨੇ ਕੌਮਾਂਤਰੀ ਪੱਧਰ ‘ਤੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਉਹ ਹਿਰਾਸਤ ਵਿੱਚ ਲਏ ਗਏ Gaza flotilla ਦੇ ਪ੍ਰਦਰਸ਼ਨਕਾਰੀਆਂ ਦਾ ਮਜ਼ਾਕ ਉਡਾਉਂਦੇ ਅਤੇ ਅਪਮਾਨਜਨਕ ਸਲੂਕ ਕਰਦੇ ਨਜ਼ਰ ਆ ਰਹੇ ਹਨ। ਗ੍ਰਿਫਤਾਰ ਕੀਤੇ ਗਏ 430 ਲੋਕਾਂ ਵਿੱਚ 11 Australians ਵੀ ਸ਼ਾਮਲ ਹਨ। ਇਜ਼ਰਾਇਲੀ ਝੰਡਾ ਲਹਿਰਾਉਂਦੇ ਹੋਏ Ben-Gvir ਨੇ ਕਿਹਾ ਸੀ, ‘‘ਇਜ਼ਰਾਇਲ ’ਚ ਤੁਹਾਡਾ ਸਵਾਗਤ ਹੈ, ਅਸੀਂ ਤੁਹਾਡੇ ਲੈਂਡਲਾਰਡ ਹਾਂ।’’

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ Penny Wong ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ “ਹੈਰਾਨ ਕਰਨ ਵਾਲਾ ਅਤੇ ਅਸਵੀਕਾਰਨਯੋਗ” ਦੱਸਿਆ ਹੈ। ਉਨ੍ਹਾਂ ਨੇ ਆਸਟ੍ਰੇਲੀਆਈ ਰਾਜਦੂਤ ਨੂੰ ਕੈਦੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਦੂਜੇ ਪਾਸੇ, ਇਜ਼ਰਾਈਲ ਦੇ ਪ੍ਰਧਾਨ ਮੰਤਰੀ Benjamin Netanyahu ਨੇ ਵੀ ਆਪਣੇ ਮੰਤਰੀ ਦੇ ਇਸ ਰਵੱਈਏ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਹ ਇਜ਼ਰਾਈਲ ਦੇ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ, ਹਾਲਾਂਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਜਲਦ ਦੇਸ਼ ਨਿਕਾਲਾ ਦੇਣ ਦੀ ਗੱਲ ਕਹੀ ਹੈ। United States ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵੱਲੋਂ ਇਸ ਘਟਨਾ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

Gaza flotilla ਕਾਰਕੁਨਾਂ (activists) ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਸਮੁੰਦਰੀ ਜਹਾਜ਼ਾਂ ਦਾ ਇੱਕ ਸਮੂਹ ਹੈ, ਜਿਸ ਦਾ ਮੁੱਖ ਮਕਸਦ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਲਗਾਈ ਗਈ ਸਮੁੰਦਰੀ ਨਾਕਾਬੰਦੀ (naval blockade) ਨੂੰ ਤੋੜਨਾ ਅਤੇ ਉੱਥੋਂ ਦੇ ਲੋਕਾਂ ਤੱਕ ਮਾਨਵਤਾਵਾਦੀ ਸਹਾਇਤਾ (humanitarian aid) ਪਹੁੰਚਾਉਣਾ ਹੈ।

Share This Article
Leave a Comment

Leave a Reply

Your email address will not be published. Required fields are marked *