ਮੈਲਬਰਨ : ਟਰੈਜ਼ਰਰ Jim Chalmers ਨੇ ਆਸਟ੍ਰੇਲੀਆ ਦਾ 2026-27 ਲਈ ਫੈਡਰਲ ਬਜਟ ਪੇਸ਼ ਕਰ ਦਿੱਤਾ ਹੈ। Canberra ਵਿੱਚ ਆਪਣਾ ਪੰਜਵਾਂ ਬਜਟ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਆਸਟ੍ਰੇਲੀਆਈਆਂ ਨੂੰ ਰਹਿਣ-ਸਹਿਣ ਦੀ ਲਾਗਤ ਦੇ ਸੰਕਟ ਤੋਂ ਰਾਹਤ ਦੇਣਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ Middle East ਸੰਕਟ ਕਾਰਨ ਵਧ ਰਹੀਆਂ ਕੀਮਤਾਂ ਦਾ ਬੋਝ ਘਟਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਇਹ ਬਜਟ ਆਸਟ੍ਰੇਲੀਆਈ ਵਰਕਰਾਂ, ਪਰਿਵਾਰਾਂ ਅਤੇ seniors ਲਈ ਵਿੱਤੀ ਰਾਹਤ ਲਿਆਉਣ ਦਾ ਵਾਅਦਾ ਕਰਦਾ ਹੈ।
- ਵਰਕਿੰਗ ਆਸਟ੍ਰਲੀਅਨ ਟੈਕਸ ਆਫ਼ਸੈੱਟ (WATO): 2027–28 ਤੋਂ ਸ਼ੁਰੂ ਹੋਣ ਵਾਲੇ ਇਸ ਨਵੇਂ ਟੈਕਸ ਆਫਸੈੱਟ ਨਾਲ ਹਰ ਵਰਕਰ ਨੂੰ ਸਾਲਾਨਾ 250 ਡਾਲਰ ਦੀ ਰਾਹਤ ਮਿਲੇਗੀ। ਇਸ ਨਾਲ 13 ਮਿਲੀਅਨ ਤੋਂ ਵੱਧ ਵਰਕਰਾਂ ਨੂੰ ਲਾਭ ਹੋਵੇਗਾ।
- ਤੁਰੰਤ ਟੈਕਸ ਛੋਟ : 2026–27 ਤੋਂ ਵਰਕਰਾਂ ਨੂੰ 1,000 ਡਾਲਰ ਤੱਕ ਦੀ ਤੁਰੰਤ ਟੈਕਸ ਛੋਟ ਮਿਲੇਗੀ, ਜਿਸ ਲਈ ਰਸੀਦਾਂ ਦੀ ਲੋੜ ਨਹੀਂ ਹੋਵੇਗੀ। ਇਸ ਨਾਲ 6.2 ਮਿਲੀਅਨ ਲੋਕਾਂ ਨੂੰ ਔਸਤ 205 ਡਾਲਰ ਦੀ ਬਚਤ ਹੋਵੇਗੀ।
- ਵਾਧੂ ਟੈਕਸ ਕੱਟ : 2026 ਅਤੇ 2027 ਵਿੱਚ ਟੈਕਸ ਦਰਾਂ ਘਟਾ ਕੇ ਵਰਕਰਾਂ ਨੂੰ ਵਾਧੂ ਰਾਹਤ ਦਿੱਤੀ ਜਾਵੇਗੀ। ਔਸਤ ਆਮਦਨ ਵਾਲੇ ਵਰਕਰ ਨੂੰ 2027–28 ਤੋਂ ਸਾਲਾਨਾ 2,816 ਡਾਲਰ ਤੱਕ ਦੀ ਬਚਤ ਹੋਵੇਗੀ।
- Medicare Levy ਸੀਮਾ : ਘੱਟ ਆਮਦਨ ਵਾਲਿਆਂ ਲਈ Medicare levy ਦੀ ਸੀਮਾ 2.9% ਵਧਾਈ ਜਾਵੇਗੀ, ਜਿਸ ਨਾਲ 1 ਮਿਲੀਅਨ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ।
- ਸਸਤੀਆਂ ਦਵਾਈਆਂ : ਸਰਕਾਰ 5.9 ਬਿਲੀਅਨ ਡਾਲਰ ਦੇ ਨਿਵੇਸ਼ ਨਾਲ PBS ਰਾਹੀਂ cystic fibrosis, chronic kidney disease ਅਤੇ cancers ਵਰਗੀਆਂ ਬਿਮਾਰੀਆਂ ਦੀਆਂ ਦਵਾਈਆਂ ਸਸਤੀ ਕਰੇਗੀ। COVID-19 oral antiviral medicines ਵੀ ਸਬਸਿਡੀ ਕੀਤੀਆਂ ਜਾਣਗੀਆਂ।
- ਏਜਡ ਕੇਅਰ : 3.7 ਬਿਲੀਅਨ ਡਾਲਰ ਨਾਲ ਵਧੇਰੇ aged care beds ਅਤੇ ਪੈਕੇਜ ਮੁਹੱਈਆ ਕਰਵਾਏ ਜਾਣਗੇ, ਤਾਂ ਜੋ seniors ਨੂੰ ਵਧੀਆ ਸਹਾਇਤਾ ਮਿਲ ਸਕੇ।
