Australia ਨੇ ‘ਅਤਿਵਾਦ 2.0’ ਨਾਲ ਨਜਿੱਠਣ ਲਈ ਬਦਲੀ ਰਣਨੀਤੀ, ਸਿਡਨੀ ’ਚ ਖੁੱਲ੍ਹਿਆ ਨਵਾਂ ‘Counter Terrorism Online Centre’

Sea7 Australia Team
2 Min Read

ਸਿਡਨੀ: ਆਨਲਾਈਨ ਕੱਟੜਪੰਥੀ ਅਤੇ ਅੱਤਵਾਦ ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ Australia ਵੱਲੋਂ ਆਪਣੀ ਰਾਸ਼ਟਰੀ ਸੁਰੱਖਿਆ ਰਣਨੀਤੀ ’ਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਦੇਸ਼ ਦੇ ਥਰੈੱਟ ਲੈਵਲ ਰੇਟਿੰਗ ਸਿਸਟਮ (threat level rating system) ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਰਾਸ਼ਟਰੀ ਖੁਫੀਆ ਏਜੰਸੀਆਂ ਨੂੰ ਇੱਕੋ ਛੱਤ ਹੇਠਾਂ ਲਿਆਂਦਾ ਗਿਆ ਹੈ।

ਸ਼ੁੱਕਰਵਾਰ ਨੂੰ ਸਿਡਨੀ ’ਚ ਇੱਕ ਨਵਾਂ ‘Counter Terrorism Online Centre’ ਖੋਲ੍ਹਿਆ ਗਿਆ ਹੈ, ਜਿਸ ਲਈ ਫੈਡਰਲ ਸਰਕਾਰ ਨੇ ਮਈ ਦੇ ਬਜਟ ’ਚ 74 ਮਿਲੀਅਨ ਡਾਲਰ ਰਾਖਵੇਂ ਰੱਖੇ ਸਨ। ਇਹ ਸੈਂਟਰ ASIO ਅਤੇ Australian Federal Police ਨੂੰ ਇਕੱਠਿਆਂ ਲਿਆ ਕੇ ਆਨਲਾਈਨ ਅੱਤਵਾਦੀ ਖ਼ਤਰਿਆਂ ਅਤੇ ਕੱਟੜਪੰਥੀ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੇਗਾ। ਇਸ ਤੋਂ ਇਲਾਵਾ, ਇਹ ਹੱਬ ਵਿਦੇਸ਼ੀ ਏਜੰਸੀਆਂ ਲਈ ਵੀ ਆਨਲਾਈਨ ਸੁਰੱਖਿਆ ਖ਼ਤਰਿਆਂ ਦੀ ਜਾਣਕਾਰੀ ਸਾਂਝੀ ਕਰਨ ਵਾਸਤੇ ਇੱਕ ਸਿੰਗਲ-ਐਂਟਰੀ ਪੁਆਇੰਟ ਵਜੋਂ ਕੰਮ ਕਰੇਗਾ।

ASIO ਦੇ ਮੁਖੀ Mike Burgess ਆਉਣ ਵਾਲੇ ਦਿਨਾਂ ’ਚ Home Affairs Minister Tony Burke ਨੂੰ ਅੱਤਵਾਦੀ ਖ਼ਤਰੇ ਦੇ ਪੱਧਰ ਦਾ ਅੰਦਾਜ਼ਾ ਲਗਾਉਣ ਵਾਲੀ ਨਵੀਂ ਪ੍ਰਣਾਲੀ ਬਾਰੇ ਜਾਣਕਾਰੀ ਦੇਣਗੇ। Tony Burke ਅਨੁਸਾਰ, ਇਸ ਸਮੀਖਿਆ ਦਾ ਮੁੱਖ ਉਦੇਸ਼ ਭਾਈਚਾਰੇ ਨੂੰ ਸਰਲ ਅਤੇ ਸਟੀਕ ਜਾਣਕਾਰੀ ਪ੍ਰਦਾਨ ਕਰਨਾ ਹੈ। ਉਨ੍ਹਾਂ ਉਮੀਦ ਜਤਾਈ ਕਿ ਸਾਰੇ Five Eyes ਦੇਸ਼, Australia, Canada, United Kingdom, United States ਅਤੇ New Zealand, ਖ਼ਤਰੇ ਦੇ ਪੱਧਰ ਨੂੰ ਰਿਕਾਰਡ ਕਰਨ ਲਈ ਇੱਕੋ ਜਿਹੇ ਤਰੀਕੇ ਅਪਣਾਉਣਗੇ।

ਮਾਹਿਰਾਂ ਨੇ ਚਿੰਤਾ ਜਤਾਈ ਹੈ ਕਿ ਇੰਕ੍ਰਿਪਟਡ ਚੈਟ ਗਰੁੱਪਾਂ (encrypted chat groups) ਰਾਹੀਂ ਨੌਜਵਾਨਾਂ ਨੂੰ ਕੁਝ ਹੀ ਘੰਟਿਆਂ ’ਚ ਕੱਟੜਪੰਥੀ ਬਣਾਇਆ ਜਾ ਰਿਹਾ ਹੈ। Mike Burgess ਨੇ ਖੁਲਾਸਾ ਕੀਤਾ ਕਿ 15 ਸਾਲ ਤੱਕ ਦੇ ਲੜਕੇ ਅਜਿਹੇ ਚੈਟ ਗਰੁੱਪਾਂ ’ਚ ਸ਼ਾਮਲ ਪਾਏ ਗਏ ਹਨ ਜੋ neo-Nazis ਅਤੇ ਸਮੂਹਿਕ ਕਾਤਲਾਂ ਦੀ ਪ੍ਰਸ਼ੰਸਾ ਕਰਦੇ ਹਨ।

Australian Federal Police Commissioner Krissy Barrett ਨੇ ਚੇਤਾਵਨੀ ਦਿੱਤੀ ਕਿ ਦੇਸ਼ ਇਸ ਵੇਲੇ ‘terrorism 2.0’ ਦਾ ਸਾਹਮਣਾ ਕਰ ਰਿਹਾ ਹੈ, ਜਿੱਥੇ ਆਨਲਾਈਨ ਪਲੇਟਫਾਰਮ ਨੌਜਵਾਨਾਂ ਲਈ ਨਫ਼ਰਤ ਫੈਲਾਉਣ ਦੇ ਅੱਡੇ ਬਣ ਰਹੇ ਹਨ। ਇਸ ਨਵੇਂ ਸੈਂਟਰ ਦੇ ਆਪਰੇਟਿਵਾਂ ਨੂੰ ਅਜਿਹੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਇਰਾਦਿਆਂ ਨੂੰ ਸਮਝਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।

Share This Article
Leave a Comment

Leave a Reply

Your email address will not be published. Required fields are marked *