ਆਸਟ੍ਰੇਲੀਆ ’ਚ ਪ੍ਰਾਪਰਟੀ ਨਿਵੇਸ਼ਕਾਂ ਦੀ ਰਿਕਾਰਡ ਗਿਰਾਵਟ ਦੇ ਬਾਵਜੂਦ First Home Buyers ਦੇ ਲੋਨ ਡਿੱਗੇ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ਦੀ Federal Government ਵੱਲੋਂ ਹਾਊਸਿੰਗ ਨੀਤੀਆਂ ’ਚ ਕੀਤੇ ਬਦਲਾਅ ਦਾ ਮੁੱਖ ਮਕਸਦ ਪ੍ਰਾਪਰਟੀ ਨਿਵੇਸ਼ਕਾਂ (Investors) ਦਾ ਮੁਕਾਬਲਾ ਘਟਾ ਕੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ (First Home Buyers) ਲਈ ਰਾਹ ਆਸਾਨ ਕਰਨਾ ਸੀ। ਪਰ ਤਾਜ਼ਾ ਅੰਕੜੇ ਦੱਸਦੇ ਹਨ ਕਿ ਬਾਜ਼ਾਰ ਵਿੱਚੋਂ ਦੋਵੇਂ ਧਿਰਾਂ ਪਿੱਛੇ ਹਟ ਰਹੀਆਂ ਹਨ। Ray White ਦੀ Chief Economist Nerida Conisbee ਅਨੁਸਾਰ, ਸਤੰਬਰ ਤਿਮਾਹੀ ’ਚ ਨਵੇਂ Investors ਲੋਨ 30.6% ਦੀ ਰਿਕਾਰਡ ਗਿਰਾਵਟ ਨਾਲ 35,301 ਰਹਿ ਗਏ ਹਨ, ਜਦੋਂ ਕਿ ਕੁੱਲ ਹਾਊਸਿੰਗ ਲੈਂਡਿੰਗ ਦੀ ਕੀਮਤ 15.5% ਡਿੱਗੀ ਹੈ।

ਇਸ ਖਾਲੀ ਥਾਂ ਨੂੰ ਭਰਨ ਦੀ ਬਜਾਏ, ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਲੋਨ ਵੀ 8.6% ਘਟ ਕੇ 26,415 ‘ਤੇ ਆ ਗਏ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 3,700 ਘੱਟ ਹਨ। October 2025 ’ਚ 5% ਡਿਪਾਜ਼ਿਟ ਸਕੀਮ ਦੇ ਵਿਸਥਾਰ ਤੋਂ ਬਾਅਦ ਦਸੰਬਰ ਤਿਮਾਹੀ ’ਚ ਲੋਨ ਸਿਖਰ ‘ਤੇ ਸਨ, ਪਰ ਉਸ ਤੋਂ ਬਾਅਦ ਪੰਜ ਵਾਰ ਵਧੇ ਵਿਆਜ ਰੇਟਾਂ ਨੇ ਕੈਸ਼ ਰੇਟ ਨੂੰ 4.85% ਦੇ 18 ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚਾ ਦਿੱਤਾ ਹੈ।

ਭਾਵੇਂ ਸਰਕਾਰ ABS ਦੇ ਅੰਕੜਿਆਂ ਦੇ ਹਵਾਲੇ ਨਾਲ Owner Occupiers ਦੇ ਲੋਨ ਹਿੱਸੇ ਨੂੰ 59% ਤੋਂ ਵਧ ਕੇ 68% ਹੋਣ ਨੂੰ ਆਪਣੀ ਸਫਲਤਾ ਦੱਸ ਰਹੀ ਹੈ, ਪਰ ਅਸਲ ’ਚ Owner Occupier ਲੈਂਡਿੰਗ 9.8% ਡਿੱਗੀ ਹੈ। ਜੁਲਾਈ 2027 ਤੋਂ Negative Gearing ਨੂੰ ਸਿਰਫ਼ ਨਵੇਂ ਘਰਾਂ ਤੱਕ ਸੀਮਤ ਕਰਨ ਦੇ ਫੈਸਲੇ ਦੇ ਬਾਵਜੂਦ, ਸਤੰਬਰ ਤਿਮਾਹੀ ’ਚ ਨਿਵੇਸ਼ਕਾਂ ਦੇ ਕੰਸਟ੍ਰਕਸ਼ਨ ਲੋਨ 11.8% ਘਟੇ ਹਨ। ਇਸ ਤੋਂ ਇਲਾਵਾ, 10 August ਤੋਂ SMSF ਰਾਹੀਂ ਘਰ ਖਰੀਦਣ ਲਈ ਕਰਜ਼ਾ ਲੈਣ ‘ਤੇ ਲੱਗੀ ਪਾਬੰਦੀ ਨੇ ਨਵੀਂ ਉਸਾਰੀ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਕਿਉਂਕਿ ਅਪਾਰਟਮੈਂਟ ਪ੍ਰੀ-ਸੇਲਜ਼ ’ਚ SMSF ਨਿਵੇਸ਼ਕਾਂ ਦਾ ਹਿੱਸਾ ਘੱਟੋ-ਘੱਟ 30% ਹੁੰਦਾ ਸੀ। Nerida Conisbee ਦੇ ਵਿਸ਼ਲੇਸ਼ਣ ਮੁਤਾਬਕ ਜਦੋਂ ਤੱਕ ਰੈਂਟਲ ਯੀਲਡ (Rental Yields) 3.95% ਤੋਂ ਵਧ ਕੇ 5.15% ਨਹੀਂ ਹੁੰਦੀ, ਨਿਵੇਸ਼ਕਾਂ ਦੀ ਵਾਪਸੀ ਅਤੇ ਨਵੇਂ ਘਰਾਂ ਦੀ ਸਪਲਾਈ ਵਧਣਾ ਮੁਸ਼ਕਿਲ ਹੈ।

Share This Article
Leave a Comment

Leave a Reply

Your email address will not be published. Required fields are marked *