Remembrance Day ‘ਤੇ ਆਸਟ੍ਰੇਲੀਆ ਦੇ 11 ਅਣਪਛਾਤੇ WWI ਫ਼ੌਜੀਆਂ ਦੀ ਹੋਈ ਪਛਾਣ. ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਵੀ ਕੀਤਾ ਗਿਆ ਯਾਦ

Sea7 Australia Team
2 Min Read

ਮੈੱਲਬਰਨ : ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੀ 108ਵੀਂ ਵਰ੍ਹੇਗੰਢ ਮੌਕੇ ਮਨਾਏ ਗਏ Remembrance Day ‘ਤੇ ਆਸਟ੍ਰੇਲੀਆ ਭਰ ’ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਇਤਿਹਾਸਕ ਦਿਹਾੜੇ ਦੀ ਸਿੱਖ ਫੌਜੀ ਇਤਿਹਾਸ ’ਚ ਵੀ ਡੂੰਘੀ ਮਹੱਤਤਾ ਹੈ। ਵਿਸ਼ਵ ਜੰਗ ਦੌਰਾਨ British Indian Army ’ਚ ਵੱਡੀ ਗਿਣਤੀ ’ਚ ਸਿੱਖ ਫ਼ੌਜੀਆਂ ਨੇ ਬੈਲਜੀਅਮ ਦੇ Ypres ਵਰਗੇ ਖੂਨੀ ਮੋਰਚਿਆਂ ‘ਤੇ ਲੜਦਿਆਂ ਸ਼ਹਾਦਤਾਂ ਦਿੱਤੀਆਂ। ਅੱਜ ਦੁਨੀਆ ਭਰ ’ਚ ਵੱਸਦਾ ਸਿੱਖ ਭਾਈਚਾਰਾ Menin Gate ਵਰਗੀਆਂ ਵਿਸ਼ਵਵਿਆਪੀ ਯਾਦਗਾਰਾਂ ‘ਤੇ ਇਨ੍ਹਾਂ ਮਹਾਨ ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਿਜਦਾ ਕਰ ਰਿਹਾ ਹੈ।

ਇਸ ਮੌਕੇ ਆਸਟ੍ਰੇਲੀਆਈ ਸਰਕਾਰ ਨੇ ਇੱਕ ਸਦੀ ਤੋਂ ਵੱਧ ਸਮੇਂ ਬਾਅਦ ਫਰਾਂਸ ਅਤੇ ਬੈਲਜੀਅਮ ’ਚ ਸ਼ਹੀਦ ਹੋਏ 11 ਅਣਪਛਾਤੇ ਆਸਟ੍ਰੇਲੀਆਈ ਸੈਨਿਕਾਂ ਦੀ ਰਸਮੀ ਪਛਾਣ ਦਾ ਐਲਾਨ ਕੀਤਾ ਹੈ। DNA ਅਤੇ ਇਤਿਹਾਸਕ ਖੋਜ ਰਾਹੀਂ ਪਛਾਣੇ ਗਏ ਇਨ੍ਹਾਂ ਸੈਨਿਕਾਂ ’ਚ ਕਾਰਜਕਾਰੀ ਪ੍ਰਧਾਨ ਮੰਤਰੀ Richard Marles ਦੇ ਪੜਚਾਚਾ ਵੀ ਸ਼ਾਮਲ ਹਨ।

ਪਛਾਣੇ ਗਏ 11 ਸੈਨਿਕਾਂ ਦੇ ਨਾਮ:

  • 2nd Australian Field Ambulance: Corporal Harry Maitland Whiteoak, Private George Laban Lupson, Private James Campbell, ਅਤੇ Lance Corporal Alexander Joseph Jack.
  • ਹੋਰ ਬਟਾਲੀਅਨਾਂ ਦੇ ਸੈਨਿਕ: Private Roy Hawkins, Sergeant Charles Henry Nicholls, Lieutenant Howard Victor Morey, Lieutenant John Maher Lyons, Lieutenant Andrew Anderson, Second Lieutenant James Albert McMichael, ਅਤੇ Private Thomas Easton.

Remembrance Day

ਕੈਨਬਰਾ ਦੇ Australian War Memorial ਵਿਖੇ Governor-General Sam Mostyn ਅਤੇ Richard Marles ਨੇ 92 ਸਾਲ ਪੁਰਾਣੀ ਫੁੱਲਾਂ ਦੀ ਚਾਦਰ (wreath) ਚੜ੍ਹਾ ਕੇ ਸ਼ਰਧਾਂਜਲੀ ਦਿੱਤੀ, ਜਦਕਿ ਸਵੇਰੇ 11 ਵਜੇ ਦੇਸ਼ ਭਰ ’ਚ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਉੱਧਰ ਪ੍ਰਧਾਨ ਮੰਤਰੀ Anthony Albanese ਨੇ ਸਿੰਗਾਪੁਰ ਦੇ Changi Chapel ਵਿਖੇ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਬ੍ਰਿਸਬੇਨ ’ਚ Pauline Hanson ਤੇ Ben Roberts-Smith ਸਮਾਗਮ ’ਚ ਸ਼ਾਮਲ ਹੋਏ।

Share This Article
Leave a Comment

Leave a Reply

Your email address will not be published. Required fields are marked *