‘Sandpapergate’ ਵਿਵਾਦ ਦੀ ਮੁੜ ਜਾਂਚ ਤੋਂ Cricket Australia ਦਾ ਇਨਕਾਰ, Khawaja ਦੇ ਖੁਲਾਸਿਆਂ ਤੋਂ ਬਾਅਦ ਮਚਿਆ ਘਮਾਸਾਨ

Sea7 Australia Team
2 Min Read

ਮੈੱਲਬਰਨ : Cricket Australia ਦੇ ਮੁੱਖ ਕਾਰਜਕਾਰੀ ਅਧਿਕਾਰੀ Todd Greenberg ਨੇ ਸਪੱਸ਼ਟ ਕੀਤਾ ਹੈ ਕਿ 2018 ਦੇ ਬਦਨਾਮ ‘Sandpapergate’ (ਬਾਲ-ਟੈਂਪਰਿੰਗ) ਵਿਵਾਦ ਦੀ ਕੋਈ ਨਵੀਂ ਜਾਂਚ ਨਹੀਂ ਕੀਤੀ ਜਾਵੇਗੀ। ਇਹ ਬਿਆਨ ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ Usman Khawaja ਦੀ ਨਵੀਂ ਕਿਤਾਬ ‘Sabr’ ’ਚ ਕੀਤੇ ਗਏ ਸਨਸਨੀਖੇਜ਼ ਖੁਲਾਸਿਆਂ ਤੋਂ ਬਾਅਦ ਸਾਹਮਣੇ ਆਇਆ ਹੈ।

ABC News ਦੀ ਰਿਪੋਰਟ ਅਨੁਸਾਰ, ਮੰਗਲਵਾਰ ਨੂੰ ਰਿਲੀਜ਼ ਹੋਈ ਆਪਣੀ ਕਿਤਾਬ ’ਚ Usman Khawaja ਨੇ ਦਾਅਵਾ ਕੀਤਾ ਹੈ ਕਿ 2018 ’ਚ Cape Town ਟੈਸਟ ਮੈਚ ਦੌਰਾਨ ਹੋਈ ਬਾਲ-ਟੈਂਪਰਿੰਗ ਬਾਰੇ ਪੂਰੀ ਆਸਟ੍ਰੇਲੀਆਈ ਟੈਸਟ ਟੀਮ ਨੂੰ ਪਤਾ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਟੀਮ ਨੇ Cape Town ਮੈਚ ਤੋਂ ਪਹਿਲਾਂ ਵਾਲੇ ਟੈਸਟ ’ਚ ਹੀ ਗੇਂਦ ‘ਤੇ ਰੇਗਮਾਰ (sandpaper) ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ, ਜਿੱਥੇ ਬਾਅਦ ’ਚ Cameron Bancroft ਕੈਮਰੇ ‘ਤੇ ਫੜੇ ਗਏ ਸਨ। ਇਸ ਤੋਂ ਇਲਾਵਾ, Khawaja ਨੇ ਘਰੇਲੂ Sheffield Shield ਟੂਰਨਾਮੈਂਟ ’ਚ ਵੀ ਬਾਲ-ਟੈਂਪਰਿੰਗ ਨੂੰ ਆਮ ਦੱਸਦਿਆਂ Victoria ਦੀ ਟੀਮ ਨੂੰ ਇਸ ’ਚ ਸਭ ਤੋਂ ਮਾਹਿਰ ਕਰਾਰ ਦਿੱਤਾ ਹੈ।

ਰੇਡੀਓ ਸਟੇਸ਼ਨ SEN ਨਾਲ ਗੱਲਬਾਤ ਕਰਦਿਆਂ Todd Greenberg ਨੇ ਕਿਹਾ ਕਿ Khawaja ਦੇ ਦਾਅਵੇ 2018 ਦੀ ਟੀਮ ਦੇ ਹੋਰ ਖਿਡਾਰੀਆਂ ਦੇ ਬਿਆਨਾਂ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਮੁਤਾਬਕ ਪਿਛਲੇ ਅੱਠ ਸਾਲਾਂ ’ਚ ਖਿਡਾਰੀਆਂ ਕੋਲ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਸੀ ਅਤੇ Cricket Australia ਆਪਣੀ ਪੁਰਾਣੀ ਜਾਂਚ ਦੇ ਨਤੀਜਿਆਂ ਤੋਂ ਸੰਤੁਸ਼ਟ ਹੈ, ਜਿਸ ਤਹਿਤ ਸਿਰਫ਼ Steve Smith, David Warner ਅਤੇ Cameron Bancroft ਨੂੰ ਦੋਸ਼ੀ ਮੰਨਦਿਆਂ ਮੁਅੱਤਲ ਕੀਤਾ ਗਿਆ ਸੀ।

ਦੂਜੇ ਪਾਸੇ, ਤਤਕਾਲੀ ਉਪ-ਕਪਤਾਨ David Warner ਨੇ Instagram ਰਾਹੀਂ Usman Khawaja ਦੇ ਦਾਅਵਿਆਂ ਨੂੰ 100 ਫੀਸਦੀ ਸੱਚ ਦੱਸਦਿਆਂ ਪੂਰਾ ਸਮਰਥਨ ਦਿੱਤਾ ਹੈ। Warner ਨੇ 2018 ਦੀ ਜਾਂਚ ਨੂੰ ਕਾਹਲੀ ’ਚ ਕੀਤੀ ਗਈ ਅਤੇ ਨੁਕਸਦਾਰ ਕਰਾਰ ਦਿੰਦਿਆਂ ਸਵਾਲ ਚੁੱਕਿਆ ਕਿ ਡਰੈਸਿੰਗ ਰੂਮ ’ਚ Cameron Bancroft ਦੇ ਬਿਲਕੁਲ ਨਾਲ ਬੈਠਣ ਵਾਲੇ Usman Khawaja ਤੋਂ ਉਸ ਸਮੇਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਸੀ।

Share This Article
Leave a Comment

Leave a Reply

Your email address will not be published. Required fields are marked *