2027 ’ਚ ਘੁੰਮਣ ਲਈ ਦੁਨੀਆ ਦੀਆਂ ਸਭ ਤੋਂ ਵਧੀਆ ਥਾਵਾਂ ’ਚ Melbourne ਸ਼ਾਮਲ, Sydney ਫਿਰ ਨਜ਼ਰਅੰਦਾਜ਼

Sea7 Australia Team
3 Min Read

ਮੈੱਲਬਰਨ : National Geographic ਵੱਲੋਂ 2027 ’ਚ ਘੁੰਮਣ ਲਈ ਦੁਨੀਆ ਦੀਆਂ 25 ਸਭ ਤੋਂ ਵਧੀਆ ਥਾਵਾਂ (Best Places to visit in 2027) ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ’ਚ Australia ਦੇ ਸ਼ਹਿਰ Melbourne ਨੇ ਆਪਣੀ ਖਾਸ ਜਗ੍ਹਾ ਬਣਾਈ ਹੈ। ਜਦਕਿ ਇਸ ਵੱਕਾਰੀ ਸੂਚੀ ’ਚ Sydney ਨੂੰ ਇੱਕ ਵਾਰ ਫਿਰ ਨਜ਼ਰਅੰਦਾਜ਼ ਕੀਤਾ ਗਿਆ ਹੈ।

ਇਹ ਸੂਚੀ National Geographic ਦੇ ਵਿਸ਼ਵਵਿਆਪੀ ਲੇਖਕਾਂ, ਫੋਟੋਗ੍ਰਾਫਰਾਂ ਅਤੇ ਖੋਜਕਰਤਾਵਾਂ ਵੱਲੋਂ ਛੇ ਮਹਾਂਦੀਪਾਂ ਵਿੱਚੋਂ ਚੁਣੀ ਗਈ ਹੈ। ਮਾਹਿਰਾਂ ਅਨੁਸਾਰ, Melbourne ਇੱਕ ਮਹਾਨ ਵਿਸ਼ਵਵਿਆਪੀ ਸ਼ਹਿਰ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਸ਼ਹਿਰ ਦੀ ਕਲਾ, ਖੇਡ ਜਗਤ, ਜੀਵੰਤ ਇਲਾਕੇ ਅਤੇ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸੱਭਿਆਚਾਰ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ Sydney ਲੰਬੇ ਸਮੇਂ ਤੋਂ ਵੱਧ ਸੈਲਾਨੀਆਂ ਨੂੰ ਖਿੱਚਦਾ ਰਿਹਾ ਹੈ, ਪਰ ਹੁਣ Melbourne ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਖਾਸ ਤੌਰ ’ਤੇ South Melbourne ਅਤੇ ਉੱਥੋਂ ਦੀ South Melbourne Market ਨੂੰ ਕੈਫੇ ਅਤੇ ਰੈਸਟੋਰੈਂਟਾਂ ਲਈ ਸ਼ਾਨਦਾਰ ਦੱਸਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ Melbourne ਨੇ ਕਈ ਵੱਡੇ ਖਿਤਾਬ ਆਪਣੇ ਨਾਮ ਕੀਤੇ ਹਨ:

  • Condé Nast Traveller ਦੇ 2026 Readers’ Choice Awards ’ਚ ਇਸ ਨੂੰ ਦੁਨੀਆ ਦਾ ਸਭ ਤੋਂ ਦੋਸਤਾਨਾ ਸ਼ਹਿਰ (world’s friendliest city) ਚੁਣਿਆ ਗਿਆ।
  • Economist Intelligence Unit (EIU) ਦੇ Global Liveability Index ’ਚ ਇਹ ਰਹਿਣ ਲਈ ਦੁਨੀਆ ਦਾ ਤੀਜਾ ਅਤੇ Australia ਦਾ ਪਹਿਲਾ ਸਭ ਤੋਂ ਵਧੀਆ ਸ਼ਹਿਰ ਹੈ।
  • Time Out ਵੱਲੋਂ 2026 ’ਚ ਇਸਨੂੰ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ’ਚ ਸਿਖਰ ‘ਤੇ ਰੱਖਿਆ ਗਿਆ ਸੀ।

National Geographic ਦੀ ਇਸ ਸੂਚੀ ’ਚ ਇੰਡੀਆ ਦਾ Jaipur, Japan ਦਾ Niigata, Chile ਦਾ Cape Froward, Scotland ਦਾ Dumfries and Galloway, ਅਤੇ California ਦਾ Pacific Coast Highway ਵਰਗੀਆਂ ਪ੍ਰਮੁੱਖ ਥਾਵਾਂ ਵੀ ਸ਼ਾਮਲ ਹਨ।

2027 ’ਚ ਘੁੰਮਣ ਲਈ ਦੁਨੀਆ ਦੀਆਂ 25 ਸਭ ਤੋਂ ਵਧੀਆ ਥਾਵਾਂ ਦੀ ਸੂਚੀ

  • Vestland, Norway
  • Niigata, Japan
  • Cape Froward, Chile
  • Pacific Coast Highway in California
  • Jaipur, India
  • Dumfries and Galloway in Scotland
  • Melbourne, Australia
  • Penang, Malaysia
  • Luxor, Egypt
  • Madison, Wisconsin
  • Puerto Rico
  • Chengdu, China
  • Grenada
  • Salvador, Brazil
  • Santander, Spain
  • Normandy, France
  • Southern Ozarks, Missouri and Arkansas, USA
  • Halifax, Nova Scotia
  • The Transcaucasian Trail, Armenia
  • Leipzig, Germany
  • Baltimore, Maryland
  • Malawi
  • Maya Ka’an, Mexico
  • Tricity, Poland
  • Kuélap, Chachapoyas, Peru
  • Catalina Island
Share This Article
Leave a Comment

Leave a Reply

Your email address will not be published. Required fields are marked *