ਆਸਟ੍ਰੇਲੀਆ ’ਚ ਹੋਮ ਲੋਨ ਨੂੰ ਲੈ ਕੇ ਬੈਂਕਾਂ ਵਿਚਕਾਰ ਛਿੜੀ ਜੰਗ, ਨਵੇਂ ਕਸਟਮਰਜ਼ ਨੂੰ ਲੁਭਾਉਣ ਲਈ ਵੇਰੀਏਬਲ ਰੇਟਸ ’ਚ ਕਟੌਤੀ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ਦੇ mortgage ਬਾਜ਼ਾਰ ’ਚ ਬੈਂਕਾਂ ਵਿਚਕਾਰ ਮੁਕਾਬਲਾ ਕਾਫੀ ਤੇਜ਼ ਹੋ ਗਿਆ ਹੈ। ਨਵੇਂ ਕਸਟਮਰਜ਼ ਨੂੰ ਆਪਣੇ ਵੱਲ ਖਿੱਚਣ ਲਈ ਬੈਂਕਾਂ ਵੱਲੋਂ ਹੋਮ ਲੋਨ ਦੇ variable rates ’ਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। Reserve Bank ਵੱਲੋਂ ਆਉਣ ਵਾਲੇ ਸਮੇਂ ’ਚ ਵਿਆਜ ਰੇਟ ਵਧਾਉਣ ਦੇ ਖਦਸ਼ੇ ਦੇ ਬਾਵਜੂਦ, ਬੈਂਕ ਨਵੇਂ ਕਸਟਮਰਜ਼ ਲਈ ਸ਼ਾਨਦਾਰ ਆਫਰ ਪੇਸ਼ ਕਰ ਰਹੇ ਹਨ।

ABC News ਦੀ ਰਿਪੋਰਟ ਦੇ ਅਨੁਸਾਰ, Commonwealth Bank ਨੇ ਜੂਨ ’ਚ ਆਪਣੇ ਰੇਟ ਘਟਾਏ ਸਨ, ਜਿਸ ਤੋਂ ਬਾਅਦ ANZ, Westpac ਅਤੇ Macquarie Bank ਨੇ ਵੀ ਇਹ ਕਦਮ ਚੁੱਕਿਆ। ਮੌਰਗੇਜ ਬ੍ਰੋਕਰ Julian Choo ਅਨੁਸਾਰ, ਪਿਛਲੇ ਇੱਕ ਮਹੀਨੇ ’ਚ ਕਈ ਬੈਂਕਾਂ ਨੇ ਆਪਣੇ ਵੇਰੀਏਬਲ ਰੇਟ ਘਟਾਏ ਹਨ। ਇਹ ਨਵੇਂ ਕਸਟਮਰਜ਼ ਲਈ ਤਾਂ ਵੱਡੀ ਖੁਸ਼ਖਬਰੀ ਹੈ, ਪਰ ਪੁਰਾਣੇ ਕਸਟਮਰਜ਼ ਨੂੰ ਇਸ ਦਾ ਫਾਇਦਾ ਖੁਦ ਮੰਗਣ ’ਤੇ ਹੀ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਅਕਸਰ ਚੁੱਪ ਰਹਿੰਦੇ ਹਨ ਅਤੇ ਉਮੀਦ ਕਰਦੇ ਹਨ ਕਿ ਕਸਟਮਰਜ਼ ਬਿਹਤਰ ਰੇਟ ਦੀ ਮੰਗ ਨਾ ਕਰਨ।

Finder ਦੇ ਅੰਕੜਿਆਂ ਮੁਤਾਬਕ, ਮਾਰਕੀਟ ’ਚ ਸਭ ਤੋਂ ਵਧੀਆ ਵੇਰੀਏਬਲ ਰੇਟ 5.69% ਤੋਂ ਸ਼ੁਰੂ ਹੋ ਰਹੇ ਹਨ, ਜਦਕਿ ਫਿਕਸਡ ਰੇਟ 5.8% ਤੋਂ 6% ਦੇ ਵਿਚਕਾਰ ਹਨ। MST Financial ਦੇ ਵਿਸ਼ਲੇਸ਼ਕ Brian Johnson ਦਾ ਕਹਿਣਾ ਹੈ ਕਿ Macquarie Bank ਇਸ ਵੇਲੇ ਵੱਡੇ ਬੈਂਕਾਂ ਨੂੰ ਸਖ਼ਤ ਟੱਕਰ ਦੇ ਰਿਹਾ ਹੈ ਅਤੇ ਮਾਰਕੀਟ ਸ਼ੇਅਰ ਹਾਸਲ ਕਰ ਰਿਹਾ ਹੈ।

ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ Reserve Bank ਇਸੇ ਮਹੀਨੇ ਦੇ ਅਖੀਰ ਜਾਂ ਨਵੰਬਰ ਵਿੱਚ ਵਿਆਜ ਰੇਟ ’ਚ ਵਾਧਾ ਕਰ ਸਕਦਾ ਹੈ। Finder ਦੇ ਬੁਲਾਰੇ Taylor Blackburn ਨੇ ਸੁਝਾਅ ਦਿੱਤਾ ਹੈ ਕਿ ਲੈਂਡਰਜ਼ (lenders) ਇੱਕ-ਦੂਜੇ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ, ਇਸ ਲਈ ਕਸਟਮਰਜ਼ ਨੂੰ ਚੌਕਸ ਰਹਿ ਕੇ ਆਪਣੇ ਬੈਂਕਾਂ ਨਾਲ ਬਿਹਤਰ ਡੀਲ ਲਈ ਸਵਾਲ ਜ਼ਰੂਰ ਕਰਨੇ ਚਾਹੀਦੇ ਹਨ।

Bank

Lowest Variable Rate (p.a.) Lowest Fixed Rate (1-2 Yrs, p.a.) Example Product

Westpac

5.99% 6.34% Flexi First Option

Macquarie Bank

6.04% 6.39% Basic Home Loan
Commonwealth Bank 6.09% 6.49%

Digi Home Loan

ANZ 6.39% 6.29%

Simplicity PLUS Variable

NAB 6.44% 6.34%

Base Variable Home Loan

Share This Article
Leave a Comment

Leave a Reply

Your email address will not be published. Required fields are marked *