ਆਸਟ੍ਰੇਲੀਆ ’ਚ ਸਕਿੱਲਡ ਵਰਕਰਜ਼ ਦੀ ਭਾਰੀ ਕਮੀ, STEM ਖੇਤਰ ਲਈ ਵਿਦੇਸ਼ੀ ਮਾਹਿਰਾਂ ‘ਤੇ ਨਿਰਭਰਤਾ ਵਧੀ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ’ਚ ਸਕਿੱਲਡ ਵਰਕਰਜ਼ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਿਹਾ ਹੈ। Science & Technology Australia ਵੱਲੋਂ ਸੰਸਦੀ ਕਮੇਟੀ ਸਾਹਮਣੇ ਪੇਸ਼ ਹੁੰਦਿਆਂ Policy Chair Dr Kathy Nicholson ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਹੁਨਰਮੰਦ ਕਾਮਿਆਂ ਤੋਂ ਬਿਨਾਂ ਦੇਸ਼ ਆਪਣੀਆਂ ਆਰਥਿਕ ਅਤੇ ਤਕਨੀਕੀ ਲੋੜਾਂ ਪੂਰੀਆਂ ਨਹੀਂ ਕਰ ਸਕਦਾ।

ਰਿਪੋਰਟ ਅਨੁਸਾਰ 2035 ਤੱਕ ਉੱਚ ਡਿਗਰੀ ਵਾਲੀਆਂ STEM ਨੌਕਰੀਆਂ 24% ਵਧਣਗੀਆਂ। ਖਾਸ ਤੌਰ ’ਤੇ 2027 ਤੱਕ 60,000 AI ਵਰਕਰਾਂ ਅਤੇ 2035 ਤੱਕ 60,000 Engineers ਦੀ ਵੱਡੀ ਕਮੀ ਹੋਣ ਦਾ ਖਦਸ਼ਾ ਹੈ। ਦੂਜੇ ਪਾਸੇ, ਸਥਾਨਕ ਪੱਧਰ ’ਤੇ PISA ਦੇ ਗਣਿਤ ਸਕੋਰਾਂ ’ਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਲਗਭਗ ਅੱਧੇ ਵਿਗਿਆਨੀ ਪੇਸ਼ਾ ਛੱਡਣ ਬਾਰੇ ਸੋਚ ਰਹੇ ਹਨ। ਮੌਜੂਦਾ ਸਮੇਂ STEM ਅਤੇ ਸਿਹਤ ਖੇਤਰ ’ਚ 43% ਕਾਮੇ ਵਿਦੇਸ਼ਾਂ ’ਚ ਜਨਮੇ ਹਨ।

Dr Kathy Nicholson ਨੇ ਮੰਗ ਕੀਤੀ ਕਿ ਸਰਕਾਰ STEM ਪੇਸ਼ੇਵਰਾਂ, ਖੋਜਕਰਤਾਵਾਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਲਈ Permanent Residency (PR) ਦੇ ਰਾਹ ਆਸਾਨ ਅਤੇ ਸਪੱਸ਼ਟ ਬਣਾਵੇ। ਉਨ੍ਹਾਂ ਸਪੱਸ਼ਟ ਵੀਜ਼ਾ ਨਿਯਮ ਅਤੇ ਵਿਦੇਸ਼ੀ ਡਿਗਰੀਆਂ ਨੂੰ ਸਹੀ ਮਾਨਤਾ ਦੀ ਵੀ ਮੰਗ ਕੀਤੀ। Dr Kathy Nicholson ਨੇ ਕਿਹਾ, ‘‘ਆਸਟ੍ਰੇਲੀਆ ’ਚ ਸਾਇੰਸ ਅਤੇ ਟੈਕਨਾਲੋਜੀ ਵਰਕਰਾਂ ਦੀ ਭਾਰੀ ਕਮੀ, ਵਿਦੇਸ਼ੀ ਸਕਿੱਲਡ ਵਰਕਰਜ਼ ਬਗੈਰ ਦੇਸ਼ ਦਾ ਗੁਜ਼ਾਰਾ ਮੁਸ਼ਕਲ ਹੈ।’’

ਇਸ ਤੋਂ ਇਲਾਵਾ Engineers Australia ਦਾ ਅੰਕੜਾ ਸਾਂਝਾ ਕਰਦਿਆਂ ਦੱਸਿਆ ਗਿਆ ਕਿ 48% ਵਿਦੇਸ਼ੀ ਇੰਜੀਨੀਅਰ ਆਪਣੀ ਫੀਲਡ ਵਿੱਚ ਕੰਮ ਨਹੀਂ ਕਰ ਰਹੇ, ਜਿਸ ਕਾਰਨ ਵਿਦੇਸ਼ੀ ਡਿਗਰੀਆਂ ਨੂੰ ਸਹੀ ਮਾਨਤਾ ਦੇਣ ਦੀ ਸਖ਼ਤ ਲੋੜ ਹੈ।

Share This Article
Leave a Comment

Leave a Reply

Your email address will not be published. Required fields are marked *