ਆਸਟ੍ਰੇਲੀਆ ’ਚ ਸਾਬਕਾ ਫ਼ੌਜੀਆਂ ਦੇ ਇਲਾਜ ’ਚ ਮਦਦ ਲਈ 5000 ਡਾਲਰ ਦੀ ਹੱਦ ’ਤੇ ਵਿਵਾਦ, ਮੰਤਰੀ ਨੂੰ ਹਟਾਉਣ ਦੀ ਮੰਗ

Sea7 Australia Team
3 Min Read

ਮੈਲਬਰਨ : ਆਸਟ੍ਰੇਲੀਆ ਦੀ ਸੰਸਦ ’ਚ ਇੱਕ ਭਾਵੁਕ ਭਾਸ਼ਣ ਦੌਰਾਨ, ਤਸਮਾਨੀਆ ਤੋਂ ਸੈਨੇਟਰ ਅਤੇ ਸਾਬਕਾ ਫ਼ੌਜੀ Jacqui Lambie ਨੇ ਪ੍ਰਧਾਨ ਮੰਤਰੀ Anthony Albanese ਅੱਗੇ ਅਪੀਲ ਕੀਤੀ ਹੈ ਕਿ ਸਾਬਕਾ ਫ਼ੌਜੀਆਂ ਲਈ allied health services ਉੱਤੇ 5,000 ਡਾਲਰ ਦੀ ਸਾਲਾਨਾ ਹੱਦ ਨਾ ਲਗਾਈ ਜਾਵੇ। ਇਹ ਹੱਦ ਜੁਲਾਈ 2027 ਤੋਂ ਲਾਗੂ ਹੋਣੀ ਹੈ। Lambie ਨੇ ਆਪਣੀਆਂ ਅਤੇ ਹੋਰ ਮਹਿਲਾ ਸਾਬਕਾ ਫ਼ੌਜਣਾਂ ਦੀਆਂ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਰਕਮ ਇਲਾਜ ਲਈ ਬਹੁਤ ਘੱਟ ਹੈ ਅਤੇ ਇਸ ਨਾਲ ਸਾਬਕਾ ਫ਼ੌਜੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਫੈਸਲੇ ਨਾਲ ਸਾਬਕਾ ਫ਼ੌਜੀਆਂ ’ਚ ਖ਼ੁਦਕੁਸ਼ੀ ਦੇ ਕੇਸ ਵੱਧ ਸਕਦੇ ਹਨ ਅਤੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ।

Jacqui Lambie ਨੇ ਸੰਸਦ ’ਚ ਕੀਤੀ ਭਾਵੁਕ ਅਪੀਲ

ਉਨ੍ਹਾਂ ਨੇ ਦੱਸਿਆ ਕਿ ਲਗਭਗ ਛੇ ਮਹੀਨੇ ਪਹਿਲਾਂ ਉਨ੍ਹਾਂ ਨੂੰ vaginal prolapse ਦੀ ਸਮੱਸਿਆ ਸ਼ੁਰੂ ਹੋ ਗਈ ਸੀ, ਜਿਸਦਾ ਸਿੱਧਾ ਸੰਬੰਧ ਉਨ੍ਹਾਂ ਦੀ ਫੌਜੀ ਸੇਵਾ ਨਾਲ ਹੈ। ਤਸਮਾਨੀਆ ਵਰਗੇ ਇਲਾਕਿਆਂ ’ਚ ਇਲਾਜ ਦੀਆਂ ਸੀਮਤ ਸਹੂਲਤਾਂ ਅਤੇ gynaecologist ਨੂੰ ਮਿਲਣ ਲਈ ਲੰਬੀ ਉਡੀਕ ਕਾਰਨ, ਉਨ੍ਹਾਂ ਨੂੰ 7,000 ਡਾਲਰ ਦੀ ਸਰਜਰੀ ਕਰਵਾਉਣ ਲਈ Canberra ਜਾਣਾ ਪਿਆ, ਕਿਉਂਕਿ Department of Veterans’ Affairs (DVA) ਵੱਲੋਂ ਸਮੇਂ ਸਿਰ ਉਨ੍ਹਾਂ ਦੇ ਦਾਅਵੇ ਨੂੰ ਕਵਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਲਗਭਗ 500 ਮਹਿਲਾ ਸਾਬਕਾ ਫ਼ੌਜਣਾਂ ਦੇ ਸਰਵੇਖਣ ਅਨੁਸਾਰ, ਦੋ-ਤਿਹਾਈ ਔਰਤਾਂ ਨੂੰ chronic pelvic pain ਦਾ ਸਾਹਮਣਾ ਕਰਨਾ ਪੈਂਦਾ ਹੈ।

ਦੂਜੇ ਪਾਸੇ, Veterans Minister Matt Keogh ਨੂੰ ਆਪਣੀ ਕੁਰਸੀ ਬਚਾਉਣ ਲਈ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵੱਲੋਂ ਹਾਲ ਹੀ ਵਿੱਚ ਇੱਕ ex-servicemen’s group ਨਾਲ ਮੁਲਾਕਾਤ ਕਰਨ ਤੋਂ ਸ਼ੁਰੂਆਤੀ ਇਨਕਾਰ ਕਰਨ ’ਤੇ ਵੀ ਵਿਵਾਦ ਕਾਫੀ ਵੱਧ ਗਿਆ ਸੀ। ਹਾਲਾਂਕਿ, ਭਾਰੀ ਦਬਾਅ ਤੋਂ ਬਾਅਦ ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਅਤੇ ਮੁਲਾਕਾਤ ਕੀਤੀ।

ਇਸ ਮੁੱਦੇ ’ਤੇ ਵਿਰੋਧੀ ਧਿਰ ਦੇ ਲੀਡਰ Angus Taylor ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ Matt Keogh ਨੂੰ ਅਸਮਰੱਥ ਅਤੇ ਅਪਮਾਨਜਨਕ ਦੱਸਦੇ ਹੋਏ ਤੁਰੰਤ ਬਰਖਾਸਤ ਕੀਤਾ ਜਾਵੇ। ਪਰ, PM Anthony Albanese ਨੇ Matt Keogh ਦਾ ਪੱਖ ਲੈਂਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਮੰਤਰੀ ’ਤੇ ਪੂਰਾ ਭਰੋਸਾ ਹੈ। ਸਰਕਾਰ ਦਾ ਤਰਕ ਹੈ ਕਿ ਨਵੀਂ limit ਨਾਲ ਗੈਰ-ਜ਼ਰੂਰੀ ਸੇਵਾਵਾਂ ’ਤੇ ਰੋਕ ਲੱਗੇਗੀ, ਜਦਕਿ veterans ਇਸ ਨੂੰ ਬੇਰਹਿਮ ਕਦਮ ਦੱਸ ਰਹੇ ਹਨ।

TAGGED:
Share This Article
Leave a Comment

Leave a Reply

Your email address will not be published. Required fields are marked *