Donald Trump ਅਤੇ Anthony Albanese ’ਚ ਅਹਿਮ ਫੋਨ ਕਾਲ, ਇਰਾਨ ਜੰਗ ਅਤੇ ਟੈਰਿਫ ਮੁੱਦਿਆਂ ’ਤੇ ਚਰਚਾ

Sea7 Australia Team
2 Min Read

ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ Donald Trump ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਵਿਚਕਾਰ ਸ਼ੁੱਕਰਵਾਰ ਸਵੇਰੇ ਇੱਕ ਲੰਬੀ ਅਤੇ ਅਹਿਮ ਫੋਨ ਕਾਲ ਹੋਈ। ਇਸ ਵਾਰਤਾ ਦੌਰਾਨ ਦੋਹਾਂ ਲੀਡਰਾਂ ਨੇ ਮੁੱਖ ਤੌਰ ’ਤੇ ਵਿਸ਼ਵ ਪੱਧਰੀ ਸੁਰੱਖਿਆ, ਇਰਾਨ ਜੰਗ, ਵਪਾਰਕ ਟੈਰਿਫ ਅਤੇ AUKUS ਸਮਝੌਤੇ ’ਤੇ ਡੂੰਘੀ ਚਰਚਾ ਕੀਤੀ।

ਆਰਥਿਕ ਮੋਰਚੇ ’ਤੇ Anthony Albanese ਨੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ 12.5% ਦੇ ਨਵੇਂ ਵਪਾਰਕ ਟੈਰਿਫ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਿਆ। ਉਨ੍ਹਾਂ ਨੇ Donald Trump ਨੂੰ ਅਪੀਲ ਕੀਤੀ ਕਿ ਆਸਟ੍ਰੇਲੀਆ ਦੇ ਮੌਜੂਦਾ ਰਿਕਾਰਡ ਨੂੰ ਦੇਖਦੇ ਹੋਏ ਇਸ ਨੂੰ ਪੂਰੀ ਛੋਟ ਦਿੱਤੀ ਜਾਵੇ ਜਾਂ ਮੌਜੂਦਾ 10% ਬੇਸਲਾਈਨ ਨੂੰ ਹੀ ਕਾਇਮ ਰੱਖਿਆ ਜਾਵੇ। Donald Trump ਨੇ ਆਸਟ੍ਰੇਲੀਆ ਦੀ ਬੇਨਤੀ ’ਤੇ ਵਿਚਾਰ ਕਰਨ ਲਈ ਸਹਿਮਤੀ ਜਤਾਈ ਹੈ।

ਦੂਜੇ ਪਾਸੇ, Anthony Albanese ਨੂੰ Donald Trump ਵੱਲੋਂ 28 ਫਰਵਰੀ ਨੂੰ ਸ਼ੁਰੂ ਹੋਏ US-Iran ਯੁੱਧ ਦੇ ਸੰਦਰਭ ’ਚ ਇੱਕ ‘confidential’ ਅਪਡੇਟ ਦਿੱਤੀ ਗਈ। ਇਰਾਨ ਵੱਲੋਂ Strait of Hormuz ਨੂੰ ਪ੍ਰਭਾਵਿਤ ਕਰਨ ਕਾਰਨ ਆਲਮੀ ਆਰਥਿਕਤਾ ਅਤੇ ਆਸਟ੍ਰੇਲੀਆ ’ਚ ਫ਼ਿਊਲ ਦੀਆਂ ਕੀਮਤਾਂ ’ਤੇ ਭਾਰੀ ਅਸਰ ਪੈ ਰਿਹਾ ਹੈ, ਜਿੱਥੇ ਸਿਡਨੀ ’ਚ ਪੈਟਰੋਲ ਦੀਆਂ ਕੀਮਤਾਂ ਲਗਭਗ 201.9c ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਹਨ। Anthony Albanese ਨੇ ਜੰਗ ਦੇ ਜਲਦ ਖਾਤਮੇ ਦੀ ਉਮੀਦ ਪ੍ਰਗਟਾਈ ਅਤੇ ਦੱਸਿਆ ਕਿ ਆਸਟ੍ਰੇਲੀਆ UAE ’ਚ ਆਪਣੇ E-7A Wedgetail ਜਹਾਜ਼ ਰਾਹੀਂ ਯੋਗਦਾਨ ਪਾ ਰਿਹਾ ਹੈ।

ਇਸ ਫੋਨ ਕਾਲ ਦੌਰਾਨ AUKUS ਪ੍ਰੋਜੈਕਟ ਦੀ ਸਫਲਤਾ, Middle East ਦੇ ਹਾਲਾਤ, ਅਤੇ Pacific ਦੇਸ਼ਾਂ ਜਿਵੇਂ ਕਿ Papua New Guinea ਅਤੇ Fiji ਨਾਲ ਆਸਟ੍ਰੇਲੀਆ ਦੇ ਨਵੇਂ ਗਠਜੋੜ ਬਾਰੇ ਵੀ ਗੱਲਬਾਤ ਹੋਈ। ਆਸਟ੍ਰੇਲੀਆ ਦੀ ਆਧੁਨਿਕ ਡਰੋਨ ਤਕਨੀਕ Ghost Bat ਅਤੇ Ghost Shark ਦੇ ਨਾਲ-ਨਾਲ Dubbo ਨੇੜੇ Sunrise Energy Metals ਪ੍ਰੋਜੈਕਟ ਵਿੱਚ 400 ਮਿਲੀਅਨ ਡਾਲਰ ਦੇ US ਨਿਵੇਸ਼ ‘ਤੇ ਵੀ ਚਰਚਾ ਕੀਤੀ ਗਈ। ਅੰਤ ਵਿੱਚ, Donald Trump ਨੇ US ਦੇ ਜੰਗਲਾਂ ਦੀ ਅੱਗ ਬੁਝਾਉਣ ਲਈ 180 ਆਸਟ੍ਰੇਲੀਆਈ ਫਾਇਰਫਾਈਟਰਾਂ ਦੀ ਮਦਦ ਲਈ Anthony Albanese ਦਾ ਧੰਨਵਾਦ ਕੀਤਾ।

Share This Article
Leave a Comment

Leave a Reply

Your email address will not be published. Required fields are marked *