ਮੈਲਬਰਨ : MeitY (Ministry of Electronics and Information Technology) ਦੇ NeGD ਅਤੇ AAERI (Association of Australian Education Representatives in India) ਨੇ ਮਿਲ ਕੇ ‘AAERI Verify’ ਨਾਮਕ ਇੱਕ ਨਵਾਂ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ Australia ਦੀਆਂ ਯੂਨੀਵਰਸਿਟੀਆਂ ’ਚ ਅਪਲਾਈ ਕਰਨ ਵਾਲੇ ਇੰਡੀਆ ਦੇ ਸਟੂਡੈਂਟਸ ਲਈ Document Verification ਦੀ ਪ੍ਰਕਿਰਿਆ ਨੂੰ ਸਰਲ ਅਤੇ ਸੁਰੱਖਿਅਤ ਬਣਾਉਣਾ ਹੈ।
ਇਹ ਨਵਾਂ ਪਲੇਟਫਾਰਮ ਇੰਡੀਆ ਦੇ DigiLocker ਨਾਲ ਸਿੱਧਾ ਜੁੜਿਆ ਹੋਇਆ ਹੈ। ਇਸ ਦੀ ਮਦਦ ਨਾਲ ਸਟੂਡੈਂਟਸ ਆਪਣੇ ਪੜ੍ਹਾਈ, ਪਛਾਣ ਅਤੇ ਵਿੱਤੀ ਦਸਤਾਵੇਜ਼ਾਂ (Academic, Identity and Financial Documents) ਨੂੰ ਡਿਜੀਟਲ ਰੂਪ ’ਚ ਪ੍ਰਮਾਣਿਤ ਕਰਵਾ ਸਕਣਗੇ। AAERI Verify ਨਾਲ ਕਾਗਜ਼ੀ ਕਾਰਵਾਈ ਅਤੇ ਮੈਨੂਅਲ ਚੈਕਿੰਗ ਦੀ ਲੋੜ ਕਾਫੀ ਘਟ ਜਾਵੇਗੀ, ਜਿਸ ਨਾਲ ਯੂਨੀਵਰਸਿਟੀਆਂ ਅਸਲੀ ਸਰੋਤਾਂ ਤੋਂ ਦਸਤਾਵੇਜ਼ਾਂ ਦੀ ਤਸਦੀਕ ਕਰ ਸਕਣਗੀਆਂ।
ਇਹ ਪੂਰੀ ਪ੍ਰਕਿਰਿਆ ਸਟੂਡੈਂਟ ਦੀ ਸਹਿਮਤੀ ਨਾਲ ਚੱਲੇਗੀ। ਸਟੂਡੈਂਟਸ ਦੀ ਮਨਜ਼ੂਰੀ ਤੋਂ ਬਾਅਦ ਹੀ ਆਸਟ੍ਰੇਲੀਅਨ ਯੂਨੀਵਰਸਿਟੀਆਂ DigiLocker ਰਾਹੀਂ ਡਿਜੀਟਲ ਰਿਕਾਰਡ ਪ੍ਰਾਪਤ ਕਰ ਸਕਣਗੀਆਂ। ਇਸ Two-stage ਪ੍ਰਕਿਰਿਆ ’ਚ ਪਹਿਲਾਂ ਸਟੂਡੈਂਟ ਦੀ ਪਛਾਣ ਅਤੇ ਬਾਅਦ ਵਿੱਚ ਫੰਡਿੰਗ ਜਾਂ ਸਪਾਂਸਰਸ਼ਿਪ ਦੇ ਕਾਗਜ਼ਾਤ ਦੀ ਜਾਂਚ ਕੀਤੀ ਜਾਵੇਗੀ। MeitY ਅਨੁਸਾਰ, ਇਸ ਡਿਜੀਟਲ ਪ੍ਰਣਾਲੀ ਨਾਲ ਫਰਜ਼ੀ ਦਸਤਾਵੇਜ਼ਾਂ ਦੇ ਖਤਰੇ ਨੂੰ ਘਟਾਇਆ ਜਾ ਸਕੇਗਾ ਅਤੇ ਦਾਖਲਾ ਪ੍ਰਕਿਰਿਆ ਹੋਰ ਤੇਜ਼ ਹੋਵੇਗੀ।
