One Nation ਹਾਊਸਿੰਗ ਪਾਲਿਸੀ ‘ਤੇ Barnaby Joyce ਦਾ ਯੂ-ਟਰਨ, ‘permanent residents ਨੂੰ ਘਰਾਂ ਤੋਂ ਬਾਹਰ ਨਹੀਂ ਕੱਢਿਆ ਜਾਵੇਗਾ’

Sea7 Australia Team
2 Min Read

ਮੈਲਬਰਨ : ਇੱਕ ਟੀ.ਵੀ. ਇੰਟਰਵਿਊ ਦੌਰਾਨ, One Nation ਪਾਰਟੀ ਦੇ ਪ੍ਰਮੁੱਖ ਲੀਡਰ ਅਤੇ ਮੈਂਬਰ ਪਾਰਲੀਮੈਂਟ Barnaby Joyce ਨੇ ਪਾਰਟੀ ਦੀ ਹਾਊਸਿੰਗ ਪਾਲਿਸੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ, ਹਾਲਾਂਕਿ ਉਨ੍ਹਾਂ ਨੂੰ ਕੁੱਝ ਸਮੇਂ ਬਾਅਦ ਹੀ ਆਪਣੀ ਗੱਲ ਤੋਂ ਪਿੱਛੇ ਹਟਣਾ ਪਿਆ।

ਸ਼ੁਰੂਆਤ ਵਿੱਚ, ਜਦੋਂ Sky News ’ਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਪਾਰਟੀ ਦੀ ਨੀਤੀ ਤਹਿਤ permanent residents ਦੇ ਘਰ ਵੀ ਜ਼ਬਤ ਕੀਤੇ ਜਾ ਸਕਦੇ ਹਨ, ਤਾਂ Barnaby Joyce ਨੇ ਹਾਂ ਵਿੱਚ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਸਟ੍ਰੇਲੀਆਈ ਸਿਟੀਜ਼ਨਸ਼ਿਪ ਨਹੀਂ ਲੈਂਦਾ, ਤਾਂ ਉਸ ਨੂੰ ਘਰ ਖਾਲੀ ਕਰਨਾ ਪੈ ਸਕਦਾ ਹੈ।

ਇਸ ਇੰਟਰਵਿਊ ਤੋਂ ਤੁਰੰਤ ਬਾਅਦ ਹੰਗਾਮਾ ਖੜ੍ਹਾ ਹੋ ਗਿਆ, ਜਿਸ ਕਾਰਨ Barnaby Joyce ਨੇ ਆਪਣੀ ਗਲਤੀ ਦਾ ਅਹਿਸਾਸ ਹੋਣ ’ਤੇ ਟੀ.ਵੀ. ਦੇ ਦਫ਼ਤਰ ਫੋਨ ਕੀਤਾ ਅਤੇ ਦੁਬਾਰਾ ਨਵਾਂ ਜਵਾਬ ਰਿਕਾਰਡ ਕਰਵਾਇਆ। ਆਪਣੇ ਨਵੇਂ ਬਿਆਨ ਵਿੱਚ ਉਨ੍ਹਾਂ ਸਪੱਸ਼ਟ ਕੀਤਾ, ‘‘ਸਾਡੀ ਨੀਤੀ permanent residents ਨੂੰ ਉਨ੍ਹਾਂ ਦੇ ਘਰਾਂ ਤੋਂ ਬੇਦਖਲ ਕਰਨ ਦੀ ਬਿਲਕੁਲ ਨਹੀਂ ਹੈ। ਇਹ ਨੀਤੀ ਸਿਰਫ਼ non-citizens ਅਤੇ ਵਿਦੇਸ਼ੀ ਨਾਗਰਿਕਾਂ ’ਤੇ ਲਾਗੂ ਹੋਵੇਗੀ।’’

ਹੰਗਾਮੇ ਮਗਰੋਂ One Nation ਦੀ ਮੁਖੀ Pauline Hanson ਨੂੰ ਵੀ ਸਫ਼ਾਈ ਦੇਣੀ ਪਈ। ਸੋਸ਼ਲ ਮੀਡੀਆ ’ਤੇ ਸਥਿਤੀ ਸਾਫ਼ ਕਰਦਿਆਂ ਉਨ੍ਹਾਂ ਕਿਹਾ ਕਿ permanent residents ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਇਹ ਨਿਯਮ ਸਿਰਫ਼ ਟੈਂਪਰੇਰੀ ਵੀਜ਼ਾ ਧਾਰਕਾਂ (temporary visa holders) ਅਤੇ ਵਿਦੇਸ਼ੀ ਨਿਵੇਸ਼ਕਾਂ ਲਈ ਹੈ, ਜਿਨ੍ਹਾਂ ਨੂੰ ਪ੍ਰਾਪਰਟੀ ਵੇਚਣ ਲਈ 2 ਸਾਲ ਦਾ ਸਮਾਂ ਦਿੱਤਾ ਜਾਵੇਗਾ।

ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਵਿਰੋਧੀਆਂ ਨੇ One Nation ‘ਤੇ ਬਿਨਾਂ ਤਿਆਰੀ ਤੋਂ ਨੀਤੀਆਂ ਬਣਾਉਣ ਦੇ ਦੋਸ਼ ਲਗਾਏ ਹਨ।

Share This Article
Leave a Comment

Leave a Reply

Your email address will not be published. Required fields are marked *