ਸਾਊਥ ਆਸਟ੍ਰੇਲੀਆ ਦੇ ਟਰੈਜ਼ਰਰ Tom Koutsantonis ਵੱਲੋਂ ਸੂਬੇ ਦਾ ਸਾਲ 2026-27 ਦਾ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਇਸ ਬਜਟ ਦਾ ਮੁੱਖ ਮਕਸਦ ਪਰਿਵਾਰਾਂ ਲਈ ਲਾਗਤਾਂ ਨੂੰ ਘਟਾਉਣਾ ਅਤੇ ਕਾਰੋਬਾਰਾਂ ਨੂੰ ਸਥਿਰਤਾ ਪ੍ਰਦਾਨ ਕਰਨਾ ਹੈ। ਸਟੇਟ ਦੀਆਂ ਚੋਣਾਂ ਤੋਂ ਕੁਝ ਮਹੀਨਿਆਂ ਬਾਅਦ ਆਏ ਇਸ ਬਜਟ ਵਿੱਚ ਕਈ ਅਹਿਮ ਐਲਾਨ ਕੀਤੇ ਗਏ ਹਨ।
ਬਜਟ ਨਾਲ ਇਹ ਰਹਿਣਗੇ ਫ਼ਾਇਦੇ ’ਚ
- ਹਾਊਸਿੰਗ ਸੈਕਟਰ ਲਈ 1.3 ਬਿਲੀਅਨ ਡਾਲਰ ਦੀ ਲਾਗਤ ਨਾਲ 2,000 rent-to-own ਘਰ ਬਣਾਏ ਜਾਣਗੇ। ਇਸ ਤੋਂ ਇਲਾਵਾ, downsizers ਅਤੇ ਘਰੇਲੂ ਹਿੰਸਾ ਦੇ ਪੀੜਤਾਂ ਲਈ stamp duty ਵਿੱਚ ਵੱਡੀ ਰਾਹਤ ਦਿੱਤੀ ਗਈ ਹੈ।
- ਪਬਲਿਕ ਸਕੂਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਅਪਗ੍ਰੇਡ ਲਈ 210 ਮਿਲੀਅਨ ਡਾਲਰ ਅਤੇ ਤਿੰਨ ਨਵੇਂ technical colleges (Murray Bridge, Marden, Gawler) ਲਈ 150 ਮਿਲੀਅਨ ਡਾਲਰ ਰੱਖੇ ਗਏ ਹਨ।
- ਪਬਲਿਕ ਸਕੂਲਾਂ ਦੀ ਫੀਸ ਖਤਮ ਕਰਨ ਲਈ 174 ਮਿਲੀਅਨ ਡਾਲਰ ਦਿੱਤੇ ਜਾਣਗੇ ਅਤੇ Seniors Card ਦੀ ਪਾਤਰਤਾ ਵਧਾ ਕੇ 80,000 ਹੋਰ ਲੋਕਾਂ ਨੂੰ ਲਾਭ ਦਿੱਤਾ ਜਾਵੇਗਾ।
- Whyalla steelworks ਦੀ ਸਹਾਇਤਾ ਲਈ 319 ਮਿਲੀਅਨ ਡਾਲਰ ਅਤੇ drought loan scheme ਲਈ 200 ਮਿਲੀਅਨ ਡਾਲਰ ਦੀ ਵੱਡੀ ਰਾਸ਼ੀ ਰੱਖੀ ਗਈ ਹੈ।
ਇਨ੍ਹਾਂ ਨੂੰ ਹੋਇਆ ਨੁਕਸਾਨ
- ਸਟੇਟ ਸਿਰ ਕਰਜ਼ਾ ਲਗਾਤਾਰ ਵੱਧ ਰਿਹਾ ਹੈ, ਜੋ 2029-30 ਤੱਕ 53 ਬਿਲੀਅਨ ਡਾਲਰ ਤੋਂ ਪਾਰ ਜਾਣ ਦਾ ਅਨੁਮਾਨ ਹੈ। ਜੁਰਮਾਨਿਆਂ ਅਤੇ ਫੀਸਾਂ ਰਾਹੀਂ ਸਰਕਾਰੀ ਕਮਾਈ ਵਧਾਈ ਜਾਵੇਗੀ।
- ਗੈਰ-ਫਰੰਟਲਾਈਨ ਸਰਕਾਰੀ ਨੌਕਰੀਆਂ ਵਿੱਚ ਕਟੌਤੀ ਕੀਤੀ ਜਾਵੇਗੀ। ਅਗਲੇ 12 ਮਹੀਨਿਆਂ ਵਿੱਚ ਲਗਭਗ 1,000 back office ਨੌਕਰੀਆਂ ਘੱਟ ਹੋਣਗੀਆਂ।
ਨਾ ਨਫ਼ੇ ’ਚ ਅਤੇ ਨਾ ਨੁਕਸਾਨ ’ਚ ਨਿਰਪੱਖ (Neutral)
- Torrens to Darlington ਪ੍ਰੋਜੈਕਟ ਅਤੇ Women’s and Children’s Hospital ਲਈ ਫੰਡਿੰਗ ਜਾਰੀ ਰਹੇਗੀ, ਪਰ ਟਰੇਨ ਜਾਂ ਟਰਾਮ ਲਾਈਨਾਂ ਦੇ ਵਿਸਤਾਰ ਲਈ ਕੋਈ ਨਵਾਂ ਫੰਡ ਨਹੀਂ ਦਿੱਤਾ ਗਿਆ।
