ਮੈਲਬਰਨ : ਵਿਕਟੋਰੀਆ ਵਿੱਚ ਮੁਫ਼ਤ ਪਬਲਿਕ ਟਰਾਂਸਪੋਰਟ ਦੀ ਸਹੂਲਤ ਜਲਦੀ ਹੀ ਖ਼ਤਮ ਹੋ ਰਹੀ ਹੈ। ਦੋ ਮਹੀਨੇ ਤੱਕ ਸਟੇਟ ’ਚ ਲੋਕਾਂ ਨੇ ਟ੍ਰੇਨ, ਟ੍ਰਾਮ ਅਤੇ ਬੱਸਾਂ ’ਤੇ ਬਿਨਾਂ ਕਿਰਾਏ ਦੇ ਸਫ਼ਰ ਕੀਤਾ। ਹੁਣ 1 ਜੂਨ ਤੋਂ ਮੁੜ ਕਿਰਾਇਆ ਲੱਗੇਗਾ। ਹਾਲਾਂਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ 2026 ਦੇ ਅੰਤ ਤੱਕ ਕਿਰਾਏ ’ਤੇ 50% ਛੋਟ ਮਿਲੇਗੀ। ਇਸ ਨਾਲ ਇੱਕ ਆਮ ਮੁਸਾਫ਼ਰ ਨੂੰ ਹਫ਼ਤੇ ਵਿੱਚ ਲਗਭਗ 34.20 ਡਾਲਰ ਦੇਣੇ ਪੈਣਗੇ, ਜੋ ਸਾਲਾਨਾ 1026 ਡਾਲਰ ਬਣਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਛੋਟ ਲੋਕਾਂ ਨੂੰ ਲਗਭਗ 850 ਡਾਲਰ ਬਚਾਉਣ ਵਿੱਚ ਮਦਦ ਕਰੇਗੀ। ਇਹ ਯੋਜਨਾ ਮਿਡਲ ਈਸਟ ਵਿੱਚ ਚੱਲ ਰਹੇ ਫ਼ਿਊਲ ਸੰਕਟ ਕਾਰਨ ਬਣਾਈ ਗਈ ਸੀ, ਤਾਂ ਜੋ ਟ੍ਰੈਫਿਕ ਦਾ ਦਬਾਅ ਘਟੇ ਅਤੇ ਫਿਊਲ ਦੀ ਮੰਗ ’ਤੇ ਕੰਟਰੋਲ ਰਹੇ। ਇਸ ਸਕੀਮ ਨਾਲ ਸਰਕਾਰ ਨੂੰ 432 ਮਿਲੀਅਨ ਡਾਲਰ ਦਾ ਰੈਵੇਨਿਊ ਘਾਟਾ ਹੋਵੇਗਾ। ਨਾਲ ਹੀ, ਵਿਕਟੋਰੀਆ ਨੇ ਕਾਂਟੈਕਟਲੈੱਸ ਪੇਮੈਂਟ ਟ੍ਰਾਇਲ ਵੀ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
