ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਕੋਰਟ ਨੇ ਦੇਸ਼ ਭਰ ’ਚ ਸੁਪਰਮਾਰਕੀਟਾਂ ਚਲਾਉਣ ਵਾਲੀ ਕੰਪਨੀ Coles ਨੂੰ ਗਾਹਕਾਂ ਨਾਲ ਡਿਸਕਾਊਂਟ ਦੇਣ ਦੇ ਨਾਂ ’ਤੇ ਗੁੰਮਰਾਹ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ACCC (Australian Competition and Consumer Commission) ਨੇ ਦਾਅਵਾ ਕੀਤਾ ਕਿ Coles ਨੇ ਆਪਣੀ ਮਸ਼ਹੂਰ “Down Down” ਪ੍ਰਮੋਸ਼ਨ ਮੁਹਿੰਮ ਹੇਠ ਸੈਂਕੜੇ ਘਰੇਲੂ ਸਮਾਨਾਂ ’ਤੇ ਝੂਠੇ ਡਿਸਕਾਊਂਟ ਦਿਖਾਏ। ਜੱਜ Michael O’Bryan ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ 14 ਵਿੱਚੋਂ 13 ਟਿਕਟਾਂ ’ਤੇ ਦਰਸਾਏ ਡਿਸਕਾਊਂਟ ਅਸਲ ਨਹੀਂ ਸਨ, ਕਿਉਂਕਿ ਉਤਪਾਦ ਪਹਿਲਾਂ ਦਰਸਾਏ “was” ਭਾਅ ’ਤੇ 12 ਹਫ਼ਤਿਆਂ ਲਈ ਨਹੀਂ ਵੇਚੇ ਗਏ।
ਕੋਰਟ ਨੇ ਦਰਸਾਇਆ ਕਿ Coles ਨੇ ਭਾਅ ਕੁਝ ਹਫ਼ਤਿਆਂ ਲਈ ਵਧਾ ਕੇ ਡਿਸਕਾਊਂਟ ਦਾ ਭਰਮ ਪੈਦਾ ਕੀਤਾ, ਜਿਸ ਨਾਲ ਗਾਹਕਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਨੂੰ ਸਸਤਾ ਭਾਅ ਮਿਲ ਰਿਹਾ ਹੈ। ACCC ਦੇ ਵਕੀਲ Garry Rich ਨੇ ਕਿਹਾ ਕਿ ਇਹ ਇੱਕ “ਯੋਜਿਤ ਮੁਹਿੰਮ” ਸੀ ਜੋ ਭਾਅ ਵਧਾਉਣ ਨੂੰ ਡਿਸਕਾਊਂਟ ਵਜੋਂ ਪੇਸ਼ ਕਰਦੀ ਸੀ।
Coles ਨੇ ਦਲੀਲ ਦਿੱਤੀ ਕਿ ਮਹਿੰਗਾਈ ਕਾਰਨ ਭਾਅ ਵਧੇ ਸਨ, ਪਰ ਕੋਰਟ ਨੇ ਇਸ ਨੂੰ ਗਾਹਕਾਂ ਲਈ ਭਰਮਾਊ ਕਰਾਰ ਦਿੱਤਾ। ਹੁਣ Woolworths ਵਿਰੁੱਧ ਵੀ ਇਸੇ ਤਰ੍ਹਾਂ ਦਾ ਕੇਸ ਸੁਣਿਆ ਜਾਵੇਗਾ।
