ਮੈਲਬਰਨ : ਅਮਰੀਕਾ ’ਚ ਬੀਫ ਦੀ ਮੰਗ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। Meat and Livestock Australia (MLA) ਦੇ ਅਨੁਸਾਰ, 2026 ਦੇ ਪਹਿਲੇ ਚਾਰ ਮਹੀਨਿਆਂ ਵਿੱਚ ਆਸਟ੍ਰੇਲੀਆ ਨੇ United States ਨੂੰ 146,951 ਟਨ ਬੀਫ ਨਿਰਯਾਤ ਕੀਤਾ ਹੈ, ਜੋ ਪਿਛਲੇ ਸਾਲ ਨਾਲੋਂ 13% ਵੱਧ ਹੈ। ਇਹ ਕਿਸੇ ਵੀ ਸਾਲ ਦੀ ਸਭ ਤੋਂ ਵੱਡੀ ਸ਼ੁਰੂਆਤ ਮੰਨੀ ਜਾ ਰਹੀ ਹੈ।
ਆਸਟ੍ਰੇਲੀਆ ਵਿੱਚ ਸੋਕੇ ਵਰਗੇ ਹਾਲਾਤ ਕਾਰਨ ਵੱਡੇ ਪੱਧਰ ’ਤੇ ਪਸ਼ੂ ਵੇਚੇ ਜਾ ਰਹੇ ਹਨ। ਸਿਰਫ ਤਿੰਨ ਹਫ਼ਤਿਆਂ ਵਿੱਚ ਲਗਭਗ 500,000 ਪਸ਼ੂਆਂ ਦੀ ਕਟਾਈ ਹੋਈ ਹੈ। ਹਾਲਾਂਕਿ 2019 ਦੇ ਸੋਕੇ ਨਾਲੋਂ ਇਸ ਵਾਰ ਕੀਮਤਾਂ ਮਜ਼ਬੂਤ ਰਹੀਆਂ ਹਨ ਕਿਉਂਕਿ ਅਮਰੀਕਾ ਅਤੇ China ਤੋਂ ਨਿਰਯਾਤ ਦੀ ਮੰਗ ਬਹੁਤ ਵਧੀ ਹੈ।
US-ਅਧਾਰਿਤ ਵਿਸ਼ਲੇਸ਼ਕ Brett Stuart ਨੇ ਕਿਹਾ ਕਿ ਬੀਫ ਦੀ ਮੰਗ “ਅਦਭੁਤ” ਹੈ ਅਤੇ ਹਰ ਪੀੜ੍ਹੀ ਇਸ ਨੂੰ ਖਰੀਦ ਰਹੀ ਹੈ। ਉਸ ਨੇ ਦੱਸਿਆ ਕਿ ਅਮਰੀਕੀ ਲੋਕ Australian beef ਬਹੁਤ ਖਾ ਰਹੇ ਹਨ, ਖ਼ਾਸ ਕਰਕੇ fast-food hamburgers ਵਿੱਚ।
ਉਧਰ US Secretary of Agriculture Brooke Rollins ਨੇ herd ਦੀ ਘਟਦੀ ਗਿਣਤੀ ਲਈ “radical left” ਅਤੇ ਵੱਡੀਆਂ meat processing ਕੰਪਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਮੁਤਾਬਕ, JBS, Cargill, Tyson Foods ਅਤੇ National Beef ਮਿਲ ਕੇ 85% ਮਾਰਕੀਟ ’ਤੇ ਕੰਟਰੋਲ ਕਰੀ ਬੈਠੇ ਹਨ। ਜਿਵੇਂ “grilling season” ਨੇੜੇ ਆ ਰਿਹਾ ਹੈ, lean beef ਦੀ ਕੀਮਤ ਇਤਿਹਾਸਕ ਪੱਧਰ ’ਤੇ ਹੈ ਅਤੇ ਅਮਰੀਕੀ ਖਪਤਕਾਰ ਵਧੇਰੇ ਖਰਚ ਕਰਨ ਦੇ ਬਾਵਜੂਦ ਬੀਫ ਖਰੀਦਣ ਤੋਂ ਪਿੱਛੇ ਨਹੀਂ ਹਟ ਰਹੇ।
