ਮੈਲਬਰਨ : ਆਸਟ੍ਰੇਲੀਆ ਸਰਕਾਰ ਆਪਣੇ ਚਾਰ ਨਾਗਰਿਕਾਂ ਅਤੇ ਇੱਕ permanent resident ਨੂੰ ਦੇਸ਼ ਵਾਪਸ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜੋ MV Hondius cruise ship ’ਤੇ ਸਵਾਰ ਹਨ। ਇਹ Dutch ਝੰਡੇ ਵਾਲਾ ਜਹਾਜ਼, ਜਿਸ ’ਤੇ hantavirus ਦਾ ਪ੍ਰਕੋਪ ਫੈਲਿਆ ਹੈ, Tenerife (Canary Islands) ’ਤੇ ਖੜ੍ਹਨ ਵਾਲਾ ਹੈ। Spain ਦੇ emergency services ਮੁਖੀ Virginia Barcones ਨੇ ਕਿਹਾ ਕਿ ਯਾਤਰੀਆਂ ਨੂੰ ਪੂਰੀ ਤਰ੍ਹਾਂ ਏਕਾਂਤਵਾਸ ਖੇਤਰ ਵਿੱਚ ਲਿਆਂਦਾ ਜਾਵੇਗਾ।
ਇਸ ਦੌਰਾਨ ਜਹਾਜ਼ ਦਾ ਇੱਕ ਆਸਟ੍ਰੇਲੀਅਨ ਮੁਸਾਫ਼ਰ ਘਰ ਵਾਪਸ ਆ ਗਿਆ ਹੈ। ਇੱਕ ਸਪੈਨਿਸ਼ ਅਖ਼ਬਾਰ ਦੀ ਖ਼ਬਰ ਅਨੁਸਾਰ 23 ਲੋਕ 21 ਅਪ੍ਰੈਲ ਨੂੰ ਹੀ ਜਹਾਜ਼ ਛੱਡ ਕੇ ਘਰ ਪਰਤ ਆਏ ਸਨ ਜਿਨ੍ਹਾਂ ’ਚੋਂ ਇੱਕ ਆਸਟ੍ਰੇਲੀਅਨ ਵੀ ਹੈ। Cruise ship MV Hondius ’ਤੇ Hantavirus ਦੇ 8 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 3 ਦੀ ਮੌਤ ਹੋ ਚੁੱਕੀ ਹੈ। ਮਰੀਜ਼ਾਂ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ ਸੀ। Oceanwide Expeditions ਨੇ ਕਿਹਾ ਕਿ ਹੁਣ ਜਹਾਜ਼ ’ਤੇ ਕੋਈ ਬਿਮਾਰੀ ਦੇ ਲੱਛਣਾਂ ਵਾਲਾ ਮਰੀਜ਼ ਨਹੀਂ ਹੈ।
Department of Foreign Affairs and Trade (DFAT) ਨੇ ਦੱਸਿਆ ਕਿ Australian ਯਾਤਰੀਆਂ ਵਿੱਚ ਕੋਈ ਲੱਛਣ ਨਹੀਂ ਮਿਲੇ। DFAT ਦੇ ਅਧਿਕਾਰੀ Tenerife ਪਹੁੰਚ ਰਹੇ ਹਨ ਤਾਂ ਜੋ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ repatriation ਦੀ ਯੋਜਨਾ ਬਣਾਈ ਜਾ ਸਕੇ।
World Health Organisation (WHO) ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ outbreak ਦਾ public risk “ਬਹੁਤ ਘੱਟ” ਹੈ। Australia ਨੇ ਸਪਸ਼ਟ ਕੀਤਾ ਹੈ ਕਿ ਉਸ ਦੀ ਪ੍ਰਾਥਮਿਕਤਾ community ਦੀ ਸੁਰੱਖਿਆ ਹੈ। WHO Director-General Tedros Adhanom ਨੇ ਦੱਸਿਆ ਕਿ ਵਾਇਰਸ rodents ਤੋਂ ਫੈਲਦਾ ਹੈ ਅਤੇ ਲੰਬੇ ਸਮੇਂ ਦੇ ਸੰਪਰਕ ਨਾਲ ਮਨੁੱਖਾਂ ਵਿਚ ਵੀ ਫੈਲ ਸਕਦਾ ਹੈ।
