ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਸੀਰੀਆ ਦੇ ਰੋਜ ਕੈਂਪ ਵਿੱਚ ਰਹਿ ਰਹੀਆਂ ਔਰਤਾਂ ਅਤੇ ਬੱਚਿਆਂ ਨੂੰ, ਜਿਨ੍ਹਾਂ ਦੇ ਇਸਲਾਮਿਕ ਸਟੇਟ (IS) ਨਾਲ ਸੰਭਾਵਿਤ ਸੰਬੰਧ ਹਨ, ਵਾਪਸ ਲਿਆਉਣ ਵਿੱਚ ਮਦਦ ਨਹੀਂ ਕਰੇਗੀ। ਅੱਜ ਸਰਕਾਰ ਦੀ ਮਦਦ ਨਾਲ ਆਸਟ੍ਰੇਲੀਆ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ 34 ਜਣਿਆਂ ਨੂੰ ਅੱਧ-ਵਿਚਾਲਿਓਂ ਕੈਂਪ ਵਾਪਸ ਭੇਜ ਦਿੱਤਾ ਗਿਆ। ਇਹ ਫ਼ੈਸਲਾ ਰਾਸ਼ਟਰੀ ਸੁਰੱਖਿਆ ਖ਼ਤਰੇ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਰੋਜ ਕੈਂਪ ਵਿੱਚ ਕਈ ਵਿਦੇਸ਼ੀ ਨਾਗਰਿਕ IS ਨਾਲ ਜੁੜੇ ਹੋਣ ਦੇ ਦੋਸ਼ਾਂ ਕਾਰਨ ਰੱਖੇ ਗਏ ਹਨ। ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਦੀ ਵਾਪਸੀ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। PM Anthony Albanese ਨੇ ਕਿਹਾ ਹੈ ਕਿ ‘ਸੀਰੀਆ ਜਾਣਾ ਉਨ੍ਹਾਂ ਦਾ ਆਪਣਾ ਫ਼ੈਸਲਾ ਸੀ, ਆਸਟ੍ਰੇਲੀਅਨ ਸਿਟੀਜਨ ਵੱਜੋਂ ਉਹ ਪਰਤ ਸਕਦ ਹਨ, ਪਰ ਜੇਕਰ ਉਨ੍ਹਾਂ ਨੇ ਉਥੇ ਕੋਈ ਜੁਰਮ ਕੀਤਾ ਹੈ ਤਾਂ ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।’ ਇਸਲਾਮਿਕ ਸਟੇਟ (IS) ਨਾਲ ਸੰਭਾਵਿਤ ਸੰਬੰਧਾਂ ਕਾਰਨ ਕੈਂਪ ’ਚ ਕਈ ਦੇਸ਼ਾਂ ਦੇ 2200 ਤੋਂ ਵੱਧ ਲੋਕ ਰਹਿ ਰਹੇ ਹਨ। ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ’ਤੇ ਵੀ ਚਰਚਾ ਵਿੱਚ ਹੈ ਕਿ IS ਨਾਲ ਜੁੜੇ ਨਾਗਰਿਕਾਂ ਨਾਲ ਕਿਵੇਂ ਨਿਪਟਿਆ ਜਾਵੇ, ਖ਼ਾਸ ਕਰਕੇ ਜਦੋਂ ਬੱਚਿਆਂ ਦੀ ਗੱਲ ਹੋਵੇ।
ਸੀਰੀਆ ਦੇ ਰੋਜ ਕੈਂਪ ਵਿੱਚ ਰਹਿ ਰਹੀਆਂ ਆਸਟ੍ਰੇਲੀਅਨ ਔਰਤਾਂ ਅਤੇ ਬੱਚਿਆਂ ਨੂੰ ਵਾਪਸ ਲਿਆਉਣ ਵਿੱਚ ਮਦਦ ਨਹੀਂ ਕਰੇਗੀ ਸਰਕਾਰ





