ਮੈਲਬਰਨ ਦੀਆਂ ਮ੍ਰਿਤਕ ਕੁੜੀਆਂ ਦੇ ਪਰਿਵਾਰ ਹੈਰਾਨ, ਵਿਦੇਸ਼ ਮੰਤਰਾਲੇ ਨੇ ਮੰਗੀ ਮੁਆਫ਼ੀ
ਮੈਲਬਰਨ : ਨਵੰਬਰ 2024 ਵਿੱਚ Laos ਦੇ Vang Vieng ਸ਼ਹਿਰ ਵਿੱਚ Nana Backpacker Hostel ’ਚ ਮੈਲਬਰਨ ਦੀਆਂ ਦੋ 19 ਸਾਲ ਦੀਆਂ ਕੁੜੀਆਂ Holly Bowles ਅਤੇ Bianca Jones ਦੀ methanol poisoning ਨਾਲ ਮੌਤ ਹੋ ਗਈ ਸੀ। ਇਸ ਘਟਨਾ ’ਚ ਹੋਰ ਚਾਰ ਸੈਲਾਨੀ ਵੀ ਮਾਰੇ ਗਏ ਸਨ। ਜਨਵਰੀ 2026 ਵਿੱਚ Laos ਅਦਾਲਤ ਨੇ 10 ਹੋਸਟਲ ਕਰਮਚਾਰੀਆਂ ਨੂੰ ਸਿਰਫ਼ 185 ਡਾਲਰ ਦਾ ਜੁਰਮਾਨਾ ਅਤੇ ਮੁਅੱਤਲ ਸਜ਼ਾ ਦਿੱਤੀ, ਪਰ ਇਹ ਕਾਰਵਾਈ ਸਿੱਧੇ ਤੌਰ ’ਤੇ Bianca ਅਤੇ Holly ਦੀ ਮੌਤ ਨਾਲ ਨਹੀਂ ਜੋੜੀ ਗਈ।
ਕੁੜੀਆਂ ਪਰਿਵਾਰਾਂ ਨੇ ਇਸ ਫ਼ੈਸਲੇ ਨੂੰ “ਪੂਰੀ ਤਰ੍ਹਾਂ ਅਨਿਆਂ” ਕਿਹਾ ਅਤੇ ਗੁੱਸਾ ਜ਼ਾਹਰ ਕੀਤਾ ਕਿ ਉਨ੍ਹਾਂ ਨੂੰ ਅਦਾਲਤੀ ਕਾਰਵਾਈ ਬਾਰੇ ਸਰਕਾਰੀ ਤੌਰ ’ਤੇ ਨਹੀਂ ਦੱਸਿਆ ਗਿਆ। ਆਸਟ੍ਰੇਲੀਆਈ ਵਿਦੇਸ਼ ਮੰਤਰਾਲੇ ਨੇ ਮੁਆਫ਼ੀਮੰਗੀ ਅਤੇ ਕਿਹਾ ਕਿ ਉਹ Laos ਸਰਕਾਰ ਤੋਂ ਪੂਰੀ ਜ਼ਿੰਮੇਵਾਰੀ ਦੀ ਉਮੀਦ ਕਰਦੇ ਹਨ। ਪਰਿਵਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਧੀਆਂ ਲਈ ਇਨਸਾਫ਼ ਅਜੇ ਵੀ ਅਧੂਰਾ ਹੈ।





