Cost of living pressure: ਆਸਟ੍ਰੇਲੀਆ ਦੇ ਪਰਿਵਾਰਾਂ ਲਈ ਰਹਿਣ-ਸਹਿਣ ਦੇ ਖ਼ਰਚੇ 2.3% ਤੋਂ 4.2% ਤਕ ਵਧੇ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਅਨ ਅੰਕੜਾ ਬਿਊਰੋ (ABS) ਦੇ ਨਵੇਂ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਦੌਰਾਨ ਹਰ ਕਿਸਮ ਦੇ ਪਰਿਵਾਰਾਂ ਲਈ ਰਹਿਣ-ਸਹਿਣ ਦੇ ਖ਼ਰਚੇ  (Cost of living) ਵਧੇ ਹਨ। ਇਹ ਵਾਧਾ 2.3% ਤੋਂ 4.2% ਦੇ ਵਿਚਕਾਰ ਰਿਹਾ। ਸਭ ਤੋਂ ਵੱਧ ਅਸਰ ਸਰਕਾਰੀ ਭੁਗਤਾਨਾਂ ’ਤੇ ਨਿਰਭਰ ਪਰਿਵਾਰਾਂ ’ਤੇ ਪਿਆ, ਜਿਵੇਂ ਕਿ ਪੈਨਸ਼ਨਰ ਅਤੇ ਵੈਲਫੇਅਰ ਲੈਣ ਵਾਲੇ, ਜਿਨ੍ਹਾਂ ਦੇ ਖ਼ਰਚੇ ਘੱਟੋ-ਘੱਟ 4% ਵਧੇ। ਇਸ ਦਾ ਮੁੱਖ ਕਾਰਨ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਅਤੇ ਰਾਹਤਾਂ ਵਿੱਚ ਕਟੌਤੀ ਰਿਹਾ।

ਦੂਜੇ ਪਾਸੇ, ਇੰਪਲੋਈ ਪਰਿਵਾਰਾਂ ਲਈ ਵਾਧਾ ਸਭ ਤੋਂ ਘੱਟ 2.3% ਰਿਹਾ ਕਿਉਂਕਿ ਉਨ੍ਹਾਂ ਨੂੰ 2025 ਵਿੱਚ ਰਿਜ਼ਰਵ ਬੈਂਕ ਵੱਲੋਂ ਵਿਆਜ ਰੇਟ ਵਿੱਚ ਕਟੌਤੀ ਦਾ ਲਾਭ ਮਿਲਿਆ। ਦਸੰਬਰ ਤਿਮਾਹੀ ਵਿੱਚ ਵਾਧੇ ਦੀ ਗਤੀ ਕੁਝ ਹੱਦ ਤੱਕ ਹੌਲੀ ਹੋਈ, ਜਿਸ ਦਾ ਕਾਰਨ ਬਿਜਲੀ ਅਤੇ ਸਿਹਤ ਖ਼ਰਚਿਆਂ ਵਿੱਚ ਕਮੀ ਸੀ। ਸਿਹਤ ਖ਼ਰਚੇ ਘਟੇ ਕਿਉਂਕਿ ਬਲਕ ਬਿਲਿੰਗ ਵਧੀ ਅਤੇ ਜ਼ਿਆਦਾ ਲੋਕ ਫਾਰਮਾਸਿਊਟਿਕਲ ਲਾਭ ਸਕੀਮ ਦੇ ਘੇਰੇ ’ਚ ਆ ਗਏ।

ਭਵਿੱਖ ਵਿੱਚ, ਸਰਕਾਰ ਵੱਲੋਂ ਬਿਜਲੀ ਬਿੱਲ ਸਬਸਿਡੀ ਨਾ ਵਧਾਉਣ ਅਤੇ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਨੂੰ 3.85% ਤੱਕ ਵਧਾਉਣ ਕਾਰਨ ਪਰਿਵਾਰਾਂ ’ਤੇ ਹੋਰ ਦਬਾਅ ਪੈ ਸਕਦਾ ਹੈ।

Share This Article