ਮੈਲਬਰਨ : ਪ੍ਰਧਾਨ ਮੰਤਰੀ Anthoy Albanese ਨੇ Australia ਦੇ ਸਟੇਟ ਅਤੇ ਟੈਰੀਟਰੀਜ਼ ਨਾਲ ਮਿਲ ਕੇ ਇੱਕ ਇਤਿਹਾਸਕ ਸਿਹਤ ਸਮਝੌਤਾ (Health Deal) ਕੀਤਾ ਹੈ। ਇਸ ਅਧੀਨ, ਅਗਲੇ ਪੰਜ ਸਾਲਾਂ ਵਿੱਚ ਸਰਕਾਰੀ ਹਸਪਤਾਲਾਂ ਲਈ ਕੁੱਲ $219.6 ਬਿਲੀਅਨ ਦੀ ਫੰਡਿੰਗ ਹੋਵੇਗੀ। ਨਵਾਂ ਸਮਝੌਤਾ ਪਿਛਲੇ ਮੁਕਾਬਲੇ ਤਿੰਨ ਗੁਣਾ ਵੱਧ ਹੈ ਅਤੇ ਇਸ ਵਿੱਚ $25 ਬਿਲੀਅਨ ਦੀ ਵਾਧੂ ਰਕਮ ਸ਼ਾਮਲ ਹੈ। ਇਸ ਨਾਲ ਨਾਲ, NDIS (ਨੈਸ਼ਨਲ ਡਿਸਏਬਿਲਿਟੀ ਇਨਸ਼ੋਰੈਂਸ ਸਕੀਮ) ਲਈ ਵੀ ਲੰਬੇ ਸਮੇਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਹੁਣ ਸਟੇਟ ਸਰਕਾਰਾਂ ਵੀ NDIS ਵਿੱਚ ਹਿੱਸਾ ਪਾਉਣਗੀਆਂ। ਅਲਬਾਨੀਜ਼ ਨੇ ਇਸ ਨੂੰ “ਲੈਂਡਮਾਰਕ ਐਗਰੀਮੈਂਟ” ਕਿਹਾ ਹੈ ਜੋ ਮਰੀਜ਼ਾਂ ਨੂੰ ਕੇਂਦਰ ਵਿੱਚ ਰੱਖਦਾ ਹੈ।
Health Deal : Australia ਦੇ ਸਰਕਾਰੀ ਹਸਪਤਾਲਾਂ ਦੀ ਫ਼ੰਡਿੰਗ ਲਈ ਫ਼ੈਡਰਲ ਅਤੇ ਸਟੇਟ ਸਰਕਾਰਾਂ ’ਚ ਸਮਝੌਤਾ





