ਗੁਰਕਰਨਵੀਰ ਸਿੰਘ ਬਣਿਆ ਅਣਥੱਕ ਮਿਹਨਤ ਦੀ ਮਿਸਾਲ, ਵਿਕਟੋਰੀਆ ਪੁਲਿਸ ’ਚ ਮਿਲੀ ਸੀਨੀਅਰ ਸਾਰਜੈਂਟ ਵਜੋਂ ਤਰੱਕੀ

cbadmin
By
cbadmin
1 Min Read

ਮੈਲਬਰਨ : ਸਿਰਫ 19 ਸਾਲ ਦੀ ਉਮਰ ਵਿੱਚ ਨਿਊਜ਼ੀਲੈਂਡ ਪੁਲਿਸ ਤੋਂ ਸ਼ੁਰੂਆਤ ਕਰਦਿਆਂ, ਗੁਰਕਰਨਵੀਰ “Gee” ਸਿੰਘ ਨੇ ਅੱਠ ਸਾਲਾਂ ਦੀ ਸੇਵਾ ਤੋਂ ਬਾਅਦ ਇੱਕ ਦਲੇਰ ਫ਼ੈਸਲਾ ਲਿਆ ਅਤੇ ਇੱਕ ਨਵੀਂ ਚੁਣੌਤੀ ਸਰ ਕਰਨ ਲਈ ਮੈਲਬਰਨ ਆ ਗਿਆ। ਹਾਲਾਂਕਿ ਇਹ ਸਫ਼ਰ ਆਸਾਨ ਨਹੀਂ ਰਿਹਾ। ਵਿਕਟੋਰੀਆ ਪੁਲਿਸ ’ਚ ਭਰਤੀ ਲਈ ਇਮਤਿਹਾਨ ਅਤੇ ਅਸੈਸਮੈਂਟ ਦੇਣ ਲਈ ਵਾਰ-ਵਾਰ ਮੈਲਬਰਨ ਦਾ ਸਫ਼ਰ ਕਰਨਾ, ਅਤੇ ਨਾਲ ਹੀ ਨਿਊਜ਼ੀਲੈਂਡ ਪੁਲਿਸ ਦੀ ਨੌਕਰੀ ਕਰਨਾ ਸੌਖਾ ਨਹੀਂ ਸੀ। ਹਾਲਤ ਇਹ ਸੀ ਕਿ ਜਦੋਂ ਨਿਊਜ਼ੀਲੈਂਡ ਵਿੱਚ ਆਪਣੀ ਨੌਕਰੀ ਛੱਡਣ ਤੋਂ ਕੁਝ ਦਿਨ ਬਾਅਦ ਹੀ ਉਸ ਨੇ ਵਿਕਟੋਰੀਆ ਪੁਲਿਸ ਅਕੈਡਮੀ ਵਿੱਚ ਆਪਣੀ ਨਵੀਂ ਯਾਤਰਾ ਸ਼ੁਰੂ ਕੀਤੀ।

ਹੁਣ ਉਹ ਭਰਤੀ ਅਤੇ ਤੈਨਾਤੀ ਡਿਵੀਜ਼ਨ ਵਿੱਚ ਇੱਕ ਸੀਨੀਅਰ ਸਾਰਜੈਂਟ ਹੈ। ਉਸ ਨੇ ਏਅਰ ਵਿੰਗ ਆਪਰੇਸ਼ਨਾਂ, ਖੁਫੀਆ ਕੰਮ ਅਤੇ ਫਰੰਟਲਾਈਨ ਲੀਡਰਸ਼ਿਪ ਵਿੱਚ ਇੱਕ ਪ੍ਰਭਾਵਸ਼ਾਲੀ ਕੈਰੀਅਰ ਬਣਾਇਆ ਹੈ। ਆਪਣੇ ਕੰਮ ਤੋਂ ਇਲਾਵਾ, ਉਹ ਆਸਟ੍ਰੇਲੀਆ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਖੇਡਾਂ ਵਿੱਚ ਦੋ ਵਾਰ ਸੋਨ ਤਮਗਾ ਜੇਤੂ ਵੀ ਹੈ ਅਤੇ ਵਿਕਟੋਰੀਆ ਪੁਲਿਸ ਫੁਟਬਾਲ ਕਲੱਬ ਦੇ ਉਪ ਪ੍ਰਧਾਨ ਵਜੋਂ ਸੇਵਾ ਨਿਭਾ ਰਿਹਾ ਹੈ। ਨੌਜਵਾਨਾਂ ਨੂੰ ਉਸ ਦਾ ਸੰਦੇਸ਼ ਹੈ, ‘‘ਨਵੀਂ ਸ਼ੁਰੂਆਤ ਲਈ ਤਿਆਰ ਰਹੋ ਇਹ ਤੁਹਾਡੇ ਵੱਲੋਂ ਬਣਾਈ ਆਪਣੀ ਸਾਖ ਹੀ ਹੈ ਜੋ ਅਖ਼ੀਰ ਤੁਹਾਡਾ ਫ਼ਾਇਦਾ ਕਰੇਗੀ।’’

Share This Article