ਨੈੱਟਵਰਕ 10 ਵਿਰੁਧ ਮਾਣਹਾਨੀ ਕੇਸ ਹਾਰਿਆ ਆਸਟ੍ਰੇਲੀਆਈ ਪਾਰਲੀਮੈਂਟ ਦਾ ਸਾਬਕਾ ਮੁਲਾਜ਼ਮ, ਪਾਰਲੀਮੈਂਟ ’ਚ ਦਿੱਤਾ ਸੀ ਇਸ ਸ਼ਰਮਨਾਕ ਹਰਕਤ ਨੂੰ ਅੰਜਾਮ

ਮੈਲਬਰਨ : ਆਸਟ੍ਰੇਲੀਆ ਦੀ ਪਾਰਲੀਮੈਂਟ ਦਾ ਇੱਕ ਸਾਬਕਾ ਮੁਲਾਜ਼ਮ ਬਰੂਸ ਲੇਹਰਮੈਨ ਨੈੱਟਵਰਕ ਟੈਨ ਅਤੇ ਪੱਤਰਕਾਰ ਲੀਜ਼ਾ ਵਿਲਕਿਨਸਨ ਵਿਰੁੱਧ ਕੀਤਾ ਮਾਣਹਾਨੀ ਦਾ ਕੇਸ ਹਾਰ ਗਿਆ ਹੈ। ਫੈਡਰਲ ਕੋਰਟ ਨੇ ਆਪਣੇ ਫ਼ੈਸਲੇ ’ਚ ਕਿਹਾ ਹੈ ਕਿ ਬਰੂਸ ਲੇਹਰਮੈਨ ਨੇ 2019 ‘ਚ ਪਾਰਲੀਮੈਂਟ ਅੰਦਰ ਬ੍ਰਿਟਨੀ ਹਿਗਿੰਸ ਨਾਲ ਬਲਾਤਕਾਰ ਕੀਤਾ ਸੀ। ਅੱਜ ਦੇ ਫ਼ੈਸਲੇ ’ਚ ਜਸਟਿਸ ਮਾਈਕਲ ਲੀ ਨੇ ਪਾਇਆ ਹੈ ਕਿ ਦੋਵਾਂ ਨੇ ਸੈਨੇਟਰ ਲਿੰਡਾ ਰੇਨੋਲਡਸ ਦੇ ਦਫਤਰ ਵਿੱਚ ਸੈਕਸ ਕੀਤਾ ਸੀ, ਜਿਸ ’ਚ ਹਿਗਿੰਸ ਨੇ ਸਹਿਮਤੀ ਨਹੀਂ ਦਿੱਤੀ ਸੀ।

ਲੇਹਰਮੈਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਨੈੱਟਵਰਕ 10 ਵੱਲੋਂ 2021 ਵਿੱਚ ਇਸ ਬਾਰੇ ਕੀਤੇ ਖ਼ੁਲਾਸੇ ਤੋਂ ਬਾਅਦ ਦੇਸ਼ ਭਰ ਵਿੱਚ ਲੇਹਰਮੈਨ ਵਿਰੁਧ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲੇਹਰਮੈਨ ਨੇ ਨੈੱਟਵਰਕ 10 ‘ਤੇ ਮੁਕੱਦਮਾ ਦਾਇਰ ਕੀਤਾ ਸੀ। ਜਦਕਿ ਨੈੱਟਵਰਕ 10 ਨੇ ਮਿਸ ਹਿਗਿੰਸ ਦੇ ਦਾਅਵਿਆਂ ਨੂੰ ਇਸ ਆਧਾਰ ‘ਤੇ ਪ੍ਰਸਾਰਿਤ ਕਰਨ ਦਾ ਬਚਾਅ ਕੀਤਾ ਕਿ ਉਹ ਸੱਚੇ ਸਨ।

ਜਿਵੇਂ ਹੀ ਅਦਾਲਤ ਦੀ ਕਾਰਵਾਈ ਖਤਮ ਹੋਈ, ਲੇਹਰਮਨ ਪੱਤਰਕਾਰਾਂ ਨੂੰ ਕੋਈ ਟਿੱਪਣੀ ਨਾ ਕਰਦੇ ਹੋਏ ਜਲਦੀ ਹੀ ਅਦਾਲਤ ਤੋਂ ਚਲਾ ਗਿਆ। ਜਦਕਿ ਵਿਲਕਿਨਸਨ ਨੇ ਆਪਣੇ ਬੈਰਿਸਟਰ, ਸੂ ਕ੍ਰਿਸੈਂਥੂ ਨੂੰ ਜੱਫੀ ਪਾਈ ਅਤੇ ਦੋਵੇਂ ਇੱਕ-ਦੂਜੇ ਦੇ ਦੁਆਲੇ ਆਪਣੀਆਂ ਬਾਹਾਂ ਰੱਖ ਕੇ ਅਦਾਲਤ ਤੋਂ ਬਾਹਰ ਚਲਾ ਗਿਆ।

ਇਹ ਵੀ ਪੜ੍ਹੋ : ਸੈਕਸ, ਡਰੱਗਜ਼ ਅਤੇ ਦੋਸ਼ਾਂ ’ਚ ਘਿਰਿਆ ਮੀਡੀਆ, ਜਾਣੋ ਆਸਟ੍ਰੇਲੀਆ ਦੇ ਸਭ ਤੋਂ ਚਰਚਿਤ ਮਾਣਹਾਨੀ ਕੇਸ ਬਾਰੇ – Sea7 Australia

Leave a Comment